EPaper SignIn

55 ਲੀਟਰ ਲਾਹਣ 32 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 3 ਕਾਬੂ
  • 151034652 - GURLAL SINGH VAROLA 0



55 ਲੀਟਰ ਲਾਹਣ ਅਤੇ 32 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 3 ਕਾਬੂ ਜ਼ੀਰਾ 5 ਅਗਸਤ ( ਗੁਰਲਾਲ ਸਿੰਘ ਵਰੋਲਾ) ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਆਬਕਾਰੀ ਵਿਭਾਗ ਨਾਲ ਸਾਂਝੇ ਤੌਰ ਤੇ ਕੀਤੀ ਗਈ ਛਾਪੇਮਾਰੀ ਦੌਰਾਨ 55 ਲੀਟਰ ਲਾਹਣ 32 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 3 ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ । ਥਾਣਾ ਸਦਰ ਜ਼ੀਰਾ ਦੇ ਐਸ ਐਚ ਓ ਜਤਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਕਰਮ ਸਿੰਘ ਚੌਕੀ ਇੰਚਾਰਜ ਸ਼ਾਹ ਅਬੂ ਬੁਕਰ ਵੱਲੋਂ ਕੀਤੀ ਗਈ ਮੁਸਤੈਦੀ ਸਦਕਾ ਗੁਰਨਾਮ ਸਿੰਘ ਗਾਮਾ ਪੁੱਤਰ ਸੁੱਖਾ ਸਿੰਘ ਤੋਂ 55 ਕਿੱਲੋ ਲਾਹਣ 15 ਬੋਤਲਾਂ ਨਾਜਾਇਜ਼ ਸ਼ਰਾਬ, ਲਖਵਿੰਦਰ ਸਿੰਘ ਲੱਖਾ ਪੁੱਤਰ ਮਹਿੰਦਰ ਸਿੰਘ ਪਾਸੋਂ ਇਕ ਕੈਨੀ ਪਲਾਸਟਿਕ ਜਿਸ ਵਿੱਚੋ 9 ਲੀਟਰ ਨਾਜਾਇਜ਼ ਸ਼ਰਾਬ ਤੋਂ ਇਲਾਵਾ ਗੁਰਜੀਤ ਸਿੰਘ ਪੁੱਤਰ ਦੀਦਾਰ ਸਿੰਘ ਤੋਂ ਇੱਕ ਪਲਾਸਟਿਕ ਦੀ ਕੈਨੀ ਜਿਸ ਵਿੱਚੋਂ 8 ਲੀਟਰ ਨਾਜਾਇਜ਼ ਸ਼ਰਾਬ ਸਮੇਤ ਤਿੰਨੇ ਦੋਸ਼ੀ ਵਾਸੀ ਪਿੰਡ ਨੂਰਪੁਰ ਨੂੰ ਗਿਰਫਤਾਰ ਕੀਤਾ ਗਿਆ ਹੈ । ਜਦ ਕਿ ਦੀਦਾਰ ਸਿੰਘ ਪੁੱਤਰ ਪਿੱਪਲ ਸਿੰਘ ਲਖਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਸ਼ਾਨ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਨੂਰਪੁਰ ਫਰਾਰ ਹੋ ਗਏ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਸੀਆਈਏ ਹੈੱਡਕੁਆਟਰ ਫ਼ਿਰੋਜ਼ਪੁਰ ਵਿਖੇ ਲਿਜਾ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।

Subscriber

173790

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात