एक बार क्लिक कर पोर्टल को Subscribe करें खबर पढ़े या अपलोड करें हर खबर पर इनकम पाये।
ਫਰੀਦਕੋਟ ਜਿਲ੍ਹੇ ਵਿੱਚ ਕੋਰੋਨਾ ਨਾਲ ਪਹਿਲੀ ਮੌਤ
- 151118038 - GURJEET SINGH DHILLON
0
0
05 Aug 2020 19:13 PM
ਗੁਰਜੀਤ ਸਿੰਘ ਢਿੱਲੋਂ ਕੋਟਕਪੂਰਾ :- ਸਥਾਨਕ ਸਿੱਖਾਂਵਾਲਾ ਰੋਡ 'ਤੇ ਸਥਿੱਤ ਮੁਹੱਲਾ ਪ੍ਰੇਮ ਨਗਰ 'ਚ ਇਕ 70 ਸਾਲਾ ਬਜੁਰਗ ਔਰਤ ਕਮਲੇਸ਼ ਰਾਣੀ ਪਤਨੀ ਚਿਰੰਜੀ ਲਾਲ ਦੀ ਕੋਰੋਨਾ ਦੀ ਬਿਮਾਰੀ ਨਾਲ ਦੁਖਦਾਇਕ ਮੌਤ ਹੋਣ ਦੀ ਖਬਰ ਮਿਲੀ ਹੈ। ਜਿਲ੍ਹਾ ਫਰੀਦਕੋਟ 'ਚ ਕੋਰੋਨਾ ਨਾਲ ਮੌਤ ਹੋਣ ਦੀ ਇਹ ਪਹਿਲੀ ਖਬਰ ਹੈ, ਜਦਕਿ ਇਸ ਤੋਂ ਪਹਿਲਾਂ 260 ਕੋਰੋਨਾ ਪੀੜਤ ਸਿਹਤਯਾਬ ਹੋਣ ਉਪਰੰਤ ਛੁੱਟੀ ਲੈ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਔਰਤ ਗੁਰਦਿਆਂ ਦੀ ਬਿਮਾਰੀ ਤੋਂ ਵੀ ਪੀੜਤ ਸੀ ਅਤੇ ਪਰਿਵਾਰ ਵਲੋਂ ਉਸ ਦਾ ਬਕਾਇਦਾ ਸਮੇਂ ਸਮੇਂ ਡੈਲਸਿਜ ਕਰਵਾਇਆ ਜਾਂਦਾ ਸੀ। ਉਕਤ ਮਾਮਲੇ ਦਾ ਦੁਖਦ ਪਹਿਲੂ ਇਹ ਵੀ ਹੈ ਕਿ ਪਰਿਵਾਰ ਦੇ ਇਕ ਮੈਂਬਰ ਦਾ ਸੈਂਪਲ ਪਾਜ਼ੇਟਿਵ ਆਉਣ ਤੋਂ ਬਾਅਦ ਸਾਰੇ ਪਰਿਵਾਰ ਦੀ ਹੋਈ ਸੈਂਪਲਿੰਗ ਤੋਂ ਬਾਅਦ ਸਾਰੇ ਹੀ ਪਾਜ਼ੇਟਿਵ ਪਾਏ ਗਏ। ਕਮਲੇਸ਼ ਰਾਣੀ ਦਾ ਵੱਡਾ ਬੇਟਾ ਪ੍ਰਦੀਪ ਕੁਮਾਰ ਅਜੇ ਕੁਝ ਦਿਨ ਪਹਿਲਾਂ ਸਿਹਤਯਾਬ ਹੋਣ ਉਪਰੰਤ ਘਰ ਪਰਤਿਆ ਸੀ ਪਰ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਘਰ 'ਚ ਹੀ ਇਕਾਂਤਵਾਸ ਕੀਤਾ ਹੋਇਆ ਹੈ। ਪ੍ਰਸ਼ਾਸ਼ਨ ਵਲੋਂ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਦੀ ਅਗਵਾਈ 'ਚ ਗਠਿਤ ਕੀਤੀ ਗਈ ਟੀਮ ਨੇ ਲਿਖਤੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਕਮਲੇਸ਼ ਰਾਣੀ ਦੀ ਲਾਸ਼ ਐਂਬੂਲੈਂਸ ਰਾਹੀਂ ਸਥਾਨਕ ਸ਼ਮਸ਼ਾਨਘਾਟ 'ਚ ਲਿਆਂਦੀ। ਜਿਕਰਯੋਗ ਹੈ ਕਿ ਕਮਲੇਸ਼ ਰਾਣੀ ਦਾ ਬੇਟਾ ਪ੍ਰਦੀਪ ਕੁਮਾਰ ਕੈਪੀਟਲ ਬੈਂਕ 'ਚ ਦਰਜਾਚਾਰ ਕਰਮਚਾਰੀ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ ਤੇ ਉਕਤ ਬੈਂਕ ਦੇ ਇਕ ਕਰਮਚਾਰੀ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਜਿੱਥੇ ਬੈਂਕ ਨੂੰ ਬੰਦ ਕਰਨਾ ਪਿਆ, ਉੱਥੇ ਸਾਰਿਆਂ ਦੀ ਸੈਂਪਲਿੰਗ ਹੋਣ ਤੋਂ ਬਾਅਦ ਪ੍ਰਦੀਪ ਕੁਮਾਰ ਦੀ ਰਿਪੋਰਟ ਪਾਜ਼ੇਟਿਵ ਆਈ ਤੇ ਫਿਰ ਸਾਰਾ ਪਰਿਵਾਰ ਹੀ ਇਸ ਲਪੇਟ 'ਚ ਆ ਗਿਆ। ਇਸ ਸਬੰਧ ਵਿੱਚ ਸਿਵਲ ਸਰਜਨ ਡਾਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਫਰੀਦਕੋਟ ਜਿਲ੍ਹੇ ਵਿੱਚ ਕੋਰੋਨਾ ਨਾਲ ਮੌਤ ਹੋਣ ਦਾ ਇਹ ਪਹਿਲਾ ਮਾਮਲਾ ਆਇਆ ਹੈ।