EPaper SignIn

ਫਿਰੋਤੀ ਮੰਗਣ ਵਾਲੇ ਗਰੌਹ ਦੇ ਮੈਂਬਰਾਂ ਨੂੰ ਕੀਤਾ ਕਾਬੂ
  • 151118038 - GURJEET SINGH DHILLON 0



ਗੁਰਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਦੀ ਟੀਮ ਅਤੇ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਫਰੀਦਕੋਟ ਦੀ ਟੀਮ ਵੱਲੋਂ ਸਾਂਝੇ ਅਪਰੇਸ਼ਨ ਤੇ ਭੋਲੇ ਭਾਲੇ ਲੋਕਾਂ ਨੂੰ ਅਸਲੇ ਨਾਲ ਧਮਕਾ ਕੇ ਫਿਰੋਤੀ ਮੰਗਣ ਵਾਲੇ ਗਰੌਹ ਦੇ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸਿਟੀ ਨੂੰ ਗੁਪਤ ਸੂਚਨਾ ਮਿਲੀ ਕਿ ਅਜੇ ਕੁਮਾਰ ਉਰਫ ਅਜੇ ਭਈਆ ਪੁੱਤਰ ਰਾਮ ਚੰਦਰ ਵਾਸੀ ਟੀਚਰ ਕਾਲੋਨੀ ਫਰੀਦਕੋਟ ਲੁੱਟਾਂ ਖੋਹਾਂ ਤੇ ਕਤਲ ਦੇ ਕੇਸ਼ਾ ਵਿੱਚ ਜੇਲ੍ਹ ਵਿੱਚ ਬੰਦ ਹਨ ਜਿੰਨਾ ਦਾ ਸੁਖਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਖਿਲਾਰਾ ਸਿੰਘ ਵਾਸੀ ਜੋਤ ਰਾਮ ਕਲੋਨੀ ਫਰੀਦਕੋਟ , ਜਸਪਾਲ ਸਿੰਘ ਉਰਫ ਪਾਲਾ ਪੁਤਰ ਸੁਖਦੇਵ ਸਿੰਘ ਵਾਸੀ ਢੁੱਡੀ, ਜਸਪਾਲ ਸਿੰਘ ਉਰਫ਼ ਪਾਲਾ ਪੁੱਤਰ ਲਾਲਾ ਸਿੰਘ ਵਾਸੀ ਡੋਗਰ ਬਸਤੀ ਗਲੀ ਨੰਬਰ 7 ਖੱਬੇ ਫਰੀਦਕੋਟ, ਨੀਰਜ ਕਾਰ ਉਰਫ ਚਸਕਾ ਪੁੱਤਰ ਸਾਨ ਗੁਪਤਾ ਵਾਸੀ ਹਿੰਮਤਪੁਰਾ ਬਸਤੀ ਜੈਤੋ ਅਤੇ ਦੀਪਕ ਕੁਮਾਰ ਪੁੱਤਰ ਮਾਨ ਕੁਮਾਰ ਵਾਸੀ ਨੇੜੇ ਰੇਲਵੇ ਫਾਟਕ ਮੁਕਤਸਰ ਸਾਹਿਬ ਰੋਡ ਜੈਤੋ ਨਾਲ ਮਿਲ ਕੇ ਗੈਂਗ ਬਣਾਇਆ ਹੋਇਆ ਹੈ। ਅਜੇ ਕੁਮਾਰ ਨੇ ਜੇਲ੍ਹ ਅੰਦਰੋ ਸੁਖਜਿੰਦਰ ਸਿੰਘ ਉਰਫ਼ ਵਿੱਕੀ ਨਾਲ ਸੰਪਰਕ ਕਰਕੇ ਨੀਰਜ਼ ਕੁਮਾਰ ਉਰਫ਼ ਚਸਕਾ ਅਤੇ ਦੀਪਕ ਰਾਹੀਂ 03 ਪਿਸਟਲ 32 ਬੋਰ ਦੇਸੀ ਸੁਖਜਿੰਦਰ ਸਿੰਘ ਉਰਫ ਵਿੱਕੀ ਪਾਸ ਭਿਜਵਾਏ ਸਨ। ਜਿੰਨਾਂ ਵਿੱਚੋਂ ਇਕ ਪਿਸਟਲ ਨੀਰਜ ਕੁਮਾਰ ਉਰਫ ਚਸਕਾ ਤੇ ਦੀਪਕ ਵਾਪਸ ਲੈ ਗਏ ਹਨ ਦੋ ਪਿਸਟਲ ਸੁਖਜਿੰਦਰ ਸਿੰਘ ਉਰਫ ਵਿੱਕੀ ਅਜੇ ਕੁਮਾਰ ਤੇ ਵਿੱਕੀ ਚੋਲਾ ਜੇਲ ਅੰਦਰੋਂ ਇੰਨ੍ਹਾਂ ਨਾਲ ਸੰਪਰਕ ਕਰਕੇ ਇਹ ਸਾਰੇ ਜਾਣੇ ਅਸਲੇ ਨਾਲ ਭੋਲੇ ਭਾਲੇ ਲੋਕਾਂ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਫਿਰੋਤੀ ਲੈਦੇਂ ਹਨ। ਜੇਕਰ ਕੋਈ ਨਾਂਹ ਕਰਦਾ ਹੈ ਤਾਂ ਇਹ ਉਸ ਵਿਅਕਤੀ ਨੂੰ ਅਸਲੇ ਦੇ ਡਰਾਵਾ ਦੇ ਕੇ ਗੋਲੀਆਂ ਚਲਾਉਂਦੇ ਹਨ ਤਾਂ ਜੋ ਫਿਰੋਤੀ ਦੇਣ ਵਾਲਾ ਡਰ ਕੇ ਪੈਸੇ ਦੇ ਦੇਵੇ ਅਤੇ ਦੋਸੀਆਂ ਦੇ ਦੌਰਾਨੇ ਪੁੱਛਗਿੱਛ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੇ ਮਿਤੀ 17 ਅਕਤੂਬਰ 2019 ਨੂੰ ਸੁਸੀਲ ਕੁਮਾਰ ਜਿੰਦਲ ਵਾਸੀ ਜੈਤੋਂ ਵੱਲੋਂ ਫਿਰੋਤੀ ਦੇਣ ਤੋਂ ਨਾਂਹ ਕਰਨ ਤੇ ਉਸ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਸਨ ਜੋ ਇਸ ਸਬੰਧ ਵਿਚ ਅਣਪਛਾਤੇ ਦੋਸ਼ੀਆਂ ਤੇ ਥਾਣਾ ਜੈਤੋਂ ਵਿਖੇ ਮੁਕੱਦਮਾ ਦਰਜ ਹੋਇਆ ਸੀ। ਅਸਲਾ ਐਕਟ ਥਾਣਾ ਜੈਤੋਮ ਦਰਜ ਰਜਿਸਟਰ ਹੋਇਆ ਸੀ। ਹੁਣ ਇੰਨ੍ਹਾਂ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਨੰ 280 ਮਿਤੀ 5 ਅਗਸਤ ਨੂੰ ਵੱਖ ਵੱਖ ਧਰਾਵਾਂ ਤਹਿਤ ਅਸਲਾ ਐਕਟ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ ਹੈ। ਤੇ ਇੰਨ੍ਹਾਂ ਦੋਸੀਆਂ ਵਿੱਚੋਂ ਸੁਖਜਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਖਿਲਾਰਾ ਸਿੰਘ ਵਾਸੀ ਜੋਤ ਰਾਮ ਕਾਲੋਨੀ ੍ਰਫਰੀਦਕੋਟ, ਜਸਪਾਲ ਸਿੰਘ ਉਰਫ ਪਾਲਾ ਪੁੱਤਰ ਸੁਖਦੇਵ ਸਿੰਘ ਵਾਸੀ ਢੁੱਡੀ ਨੂੰ ਗ੍ਰਿਫਤਾਰ ਕਰਕੇ ਸੁਖਜਿੰਦਰ ਸਿੰਘ ਉਰਫ਼ ਵਿੱਕੀ ਅਤੇ ਜਸਪਾਲ ਸਿੰਘ ਉਰਫ ਪਾਲਾ ਪਾਸੋਂ 32 ਬੋਰ ਦੇਸੀ ਪਿਸਟਲ ਸਮੇਤ 05/05 ਰੌਦ ਜਿੰਦਾ ਬਰਾਮਦ ਕੀਤੇ ਗਏ ਹਨ। ਇੰਨ੍ਹਾਂ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿੰਨ੍ਹਾਂ ਪਾਸੋ ਇੰਨ੍ਹਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਅਤੇ ਇੰਨ੍ਹਾਂ ਦੇ ਹੋਰ ਸਾਥੀਆਂ ਬਾਰੇ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।

Subscriber

173790

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात