ਜੈਤੋ (ਫਰੀਦਕੋਟ)_ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ ਨੇੜੇ ਚੋਖੰਡੀ ਮਾਤਾ ਮੰਦਰ ਕੋਲ ਇੱਕ ਟਾਟਾ ਏਸ ਛੋਟਾ ਕੈਂਟਰ ਨੇ ਰਾਮੇਆਣਾ ਤੋਂ ਜੈਤੋ ਵੱਲ ਆ ਰਹੇ ਮੋਟਰਸਾਇਕਲ ਸਵਾਰ ਨੋਜਵਾਨ ਮੁੰਡੇ ਨੂੰ ਸਾਈਡ ਤੋਂ ਫੇਟ ਵੱਜਣ ਕਾਰਣ ਮੋਟਰਸਾਇਕਲ ਸਵਾਰ ਨੋਜਵਾਨ ਮੁੰਡਾ ਸੜਕ ਉੱਤੇ ਜੋਰ ਨਾਲ ਡਿੱਗ ਪਿਆ ਅਤੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਸੇਵਾਦਾਰ ਮੀਤ ਸਿੰਘ ਮੀਤਾ ,ਗੋਰਾ ਅੋਲਖ, ਗੁਰਮੀਤ ਸਿੰਘ ਗੀਤਾਂ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਗੰਭੀਰ ਜਖ਼ਮੀ ਨੋਜਵਾਨ ਮੁੰਡੇ ਨੂੰ ਚੁੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਡਾਕਟਰ ਨਾ ਹੋਣ ਕਾਰਣ ਮੋਟਰਸਾਇਕਲ ਸਵਾਰ ਨੋਜਵਾਨ ਮੁੰਡੇ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਇਸ ਗੰਭੀਰ ਜਖ਼ਮੀ ਨੋਜਵਾਨ ਮੁੰਡੇ ਦੀ ਪਹਿਚਾਣ ਗੁਰਪ੍ਰੀਤ ਸਿੰਘ (22ਸਾਲ) ਸਪੁੱਤਰ ਅਮਰਜੀਤ ਸਿੰਘ ਪਿੰਡ ਸੁਖਾਨੰਦ ਵਜੋਂ ਹੋਈ। ਜੈਤੋ ਤੋਂ ਤੀਰਥ ਸਿੰਘ ਦੀ ਰਿਪੋਰਟ