27 ਅਪ੍ਰੈਲ ਪੰਜਾਬ ਫਿਰੋਜ਼ਪੁਰ
ਪਿਛਲੇ ਕਈ ਦਿਨਾਂ ਤੋਂ ਇੱਕ ਦੋ ਦਿਨਾਂ ਦੇ ਵੱਖਫੇ ਮਗਰੋਂ ਹਰ ਰੋਜ਼ ਮੀਹ ਪੈਣ ਨਾਲ ਆੜਤੀ ਅਤੇ ਕਿਸਾਨ ਡਾਢੇ ਪਰੇਸ਼ਾਨ ਹਨ ਪੁੱਤਾਂ ਵਾਂਗੂ ਪਾਲੀ ਕਿਸਾਨਾਂ ਦੀ ਕਣਕ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੈ ਜੋ ਕਿ ਕਿਸਾਨਾਂ ਵੱਲੋਂ ਕਟਾਈ ਕਰਕੇ ਮੰਡੀਆਂ ਵਿੱਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਇਸ ਪੱਕੀ ਹੋਈ ਕਣਕ ਤੇ ਕੁਦਰਤੀ ਮਾਰ ਪੈਣ ਕਰਕੇ ਹਰ ਰੋਜ਼ ਮੀਹ ਪੈਣ ਕਾਰਨ ਕਣਕ ਵਿੱਚ ਨਮੀਂ ਦੀ ਮਾਤਰਾ ਜਿਆਦੀ ਹੋਣ ਕਰਕੇ ਸਰਕਾਰੀ ਏਜੰਸੀਆਂ ਖਰੀਦਣ ਤੋਂ ਤਾਲ ਮਟੋਲ ਕਰ ਰਹੀਆਂ ਸਨ ਪਿਛਲੇ ਇਕ ਦੋ ਦਿਨ ਮੌਸਮ ਸਾਫ ਹੋਣ ਕਰਕੇ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਆੜਤੀਆਂ ਵੱਲੋਂ ਕਣਕ ਦੀ ਤੁਲਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਮੰਡੀ ਵਿੱਚ ਕਣਕ ਦੀ ਢੋਵਾ ਢਵਾਈ ਦੇ ਪ੍ਰਬੰਧ ਸਹੀ ਨਾ ਹੋਣ ਕਰਕੇ ਹਜਾਰਾਂ ਕਣਕ ਦੀਆਂ ਬੋਰੀਆਂ ਦੇ ਖੁੱਲੇ ਅਸਮਾਨ ਹੇਠ ਅੰਬਾਰ ਲੱਗੇ ਹੋਏ ਹਨ ਅੱਜ ਫਿਰ ਸ਼ਾਮ ਸਮੇਂ ਪਏ ਮੀਂਹ ਕਾਰਨ ਕਰਕੇ ਆੜਤੀਆਂ ਵੱਲੋਂ ਤੁਲਾਈ ਕੀਤੀਆਂ ਗਈਆਂ ਕਣਕ ਦੀਆਂ ਬੋਰੀਆਂ ਅਤੇ ਕਿਸਾਨਾਂ ਵੱਲੋਂ ਲਿਆਂਦੀ ਹੋਈ ਆਪਣੀ ਕਣਕ ਦੀ ਫਸਲ ਮੰਡੀ ਵਿੱਚ ਮੀਂਹ ਨਾਲ ਗਿੱਲੀ ਹੋਣ ਕਰਕੇ ਕਿਸਾਨਾਂ ਮਜ਼ਦੂਰਾਂ ਆੜਤੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਅੱਜ ਸ਼ਾਮ ਪਏ ਮੀਹ ਕਾਰਨ ਕਣਕ ਦੀ ਕਟਾਈ ਦਾ ਕੰਮ ਲੇਟ ਹੋਣ ਦੇ ਨਾਲ ਨਾਲ ਨਮੀ ਦੀ ਮਾਤਰਾ ਵਧੱਣ ਦਾ ਵੀ ਖੱਤਰਾ ਬਣਿਆ ਹੋਇਆ ਹੈ ਅੱਜ ਮਾਲ ਦੀ ਢੋਵਾ ਢਵਾਈ ਸਬੰਧੀ ਜਦੋਂ ਠੇਕੇਦਾਰ ਸੱਤ ਪਾਲ ਚਾਵਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਮਾਲ ਢੋਵਾ ਢੁਆਈ ਦੇ ਸਾਰੇ ਹੀ ਪ੍ਰਬੰਧ ਮੁਕੰਮਲ ਹਨ ਜਦੋਂ ਹੀ ਮੌਸਮ ਸਾਫ ਹੋ ਗਿਆ ਤਾਂ ਮਾਲ ਦੀ ਢੋਆ ਢੁਆਈ ਪੂਰੇ ਜੋਰਾ ਛੋਰਾ ਨਾਲ ਕਰ ਦਿੱਤੀ ਜਾਵੇਗੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਅਸੀਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਸਾਫ ਸੁਥਰਾ ਤੇ ਸੁਚੱਜੇ ਢੰਗ ਨਾਲ ਕਰਾਂਗੇ
(ਆਸ਼ਾ ਸ਼ਰਮਾ) ਜਿਲ੍ਹਾ ਇੰਚਾਰਜ ਫਿਰੋਜਪੁਰ ਪੰਜਾਬ

