3 ਮਾਰਚ ਪੰਜਾਬ ਫਿਰੋਜ਼ਪੁਰ
ਪਿਛਲੇ ਦੋ ਦਿਨ ਤੋਂ ਮੱਲਾਂ ਵਾਲਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਰੁਕ ਰੁਕ ਕੇ ਹੋ ਰਹੀ ਬਾਰਿਸ਼ ਦੇ ਨਾਲ ਅੱਜ ਗੜੇ ਵੀ ਪੈ ਗਏ ਅਤੇ ਇਸ ਦੇ ਨਾਲ ਦੁਬਾਰਾ ਠੰਡ ਹੋ ਗਈ ਇਸ ਬਰਸਾਤ ਅਤੇ ਗੜੇ ਮਾਰੀ ਦੇ ਨਾਲ ਫਸਲਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ । ਸਾਰਾ ਦਿਨ ਦੁਕਾਨਾਂ ਦਾ ਕਾਰੋਬਾਰ ਠੱਪ ਕਿਉਂਕਿ ਸਾਰਾ ਦਿਨ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ। ਕਿਸਾਨ ਬਲਰਾਜ ਸਿੰਘ ਨੇ ਦੱਸਿਆ ਇਸ ਵਕਤ ਕਣਕਾਂ ਸਿੱਟਾ ਕੱਢਣ ਵਾਲੀਆਂ ਹਨ ਇਸ ਗੜੇ ਮਾਰੀ ਨਾਲ ਕਣਕ ਦੇ ਝਾੜ ਤੇ ਫਰਕ ਪੈ ਸਕਦਾ ਹੈ। ਮਿਰਚਾਂ ਦੀ ਫਸਲ ਨੂੰ ਬਹੁਤ ਨੁਕਸਾਨ ਹੋਇਆ ਹੈ। ਕਿਸਾਨ ਬਲਵੀਰ ਸਿੰਘ ਲੋਹਗੜ ਨੇ ਦੱਸਿਆ ਬੜੀ ਮਿਹਨਤ ਨਾਲ ਮਿਰਚਾਂ ਦੀ ਫਸਲ ਤਿਆਰ ਹੁੰਦੀ ਹੈ ਪਰ ਇਸ ਗੜੇਮਾਰੀ ਨੇ ਛੋਟੇ ਛੋਟੇ ਬੂਟਿਆਂ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਾਇਆ ਹੈ। ਸਬਜ਼ੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ।
(ਆਸ਼ਾ ਸ਼ਰਮਾ) ਜ਼ਿਲ੍ਹਾ ਇੰਚਾਰਜ ਫਿਰੋਜ਼ਪੁਰ ਪੰਜਾਬ