EPaper SignIn

ਮੀਂਹ ਪੈਣ ਕਾਰਨ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਘਰਾਂ ਦੀ ਰਸੋਈ ਦਾ ਬਜਟ ਵਿਗਾੜਿਆ
  • 151166599 - ASHA RANI 0



29 ਜੂਨ (ਆਸ਼ਾ ਸ਼ਰਮਾ) ਲਗਾਤਾਰ ਹੋ ਰਹੇ ਮੀਂਹ ਕਾਰਨ ਪਹਾੜੀ ਇਲਾਕਿਆਂ ’ਚੋਂ ਸਬਜ਼ੀਆਂ ਘੱਟ ਆ ਰਹੀਆਂ ਹਨ, ਜਿਸ ਕਾਰਨ ਮੈਦਾਨੀ ਇਲਾਕਿਆਂ ’ਚ ਸਬਜ਼ੀਆਂ ਦੇ ਭਾਅ ਵਧ ਗਏ ਹਨ। ਫਿਰੋਜ਼ਪੁਰ ਦੇ ਆੜਤੀ ਰਾਜੂ ਖੁੰਬਾ ਵਾਲਾ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਪਹਿਲਾਂ ਟਮਾਟਰ ਦਾ ਭਾਅ 10 ਤੋਂ 15 ਰੁਪਏ ਕਿਲੋ ਹੁੰਦਾ ਸੀ, ਅੱਜ ਉਹ ਟਮਾਟਰ 60 ਤੋਂ 80 ਰੁਪਏ ਕਿਲੋ ਵਿਕ ਰਿਹਾ ਹੈ ਅਤੇ ਬਾਕੀ ਸਾਰੀਆਂ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ, ਜਿਸ ਕਾਰਨ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।

ਜਦਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਸਬਜ਼ੀਆਂ ਦੇ ਭਾਅ ਹੋਰ ਵਧਣਗੇ, ਕਿਉਂਕਿ ਆਉਣ ਵਾਲੇ ਦਿਨਾਂ ’ਚ ਮੀਂਹ ਹੋਵੇਗੇ ਅਤੇ ਪਹਾੜੀ ਇਲਾਕਿਆਂ ’ਚੋਂ ਸਬਜ਼ੀਆਂ ਇੱਥੇ ਨਹੀਂ ਪਹੁੰਚਣਗੀ, ਜਿਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਹੋਰ ਵੱਧ ਜਾਣਗੀਆਂ। ਇਸ ਦੇ ਨਾਲ ਹੀ ਸਬਜ਼ੀ ਮੰਡੀ ’ਚ ਸਬਜ਼ੀ ਖਰੀਦਣ ਲਈ ਆਏ ਖਰੀਦਦਾਰਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਭਾਅ ਪਹਿਲਾਂ ਨਾਲੋਂ ਕਾਫ਼ੀ ਵਧ ਗਏ ਹਨ, ਜਿਸ ਕਾਰਨ ਆਮ ਘਰਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।


Subscriber

172223

No. of Visitors

FastMail

भोपालः - मध्य प्रदेश में महिलाओं की राजनीतिक भागीदारी में आई कमी, टिकट देने से कतराते हैं सियासी दल     नई दिल्ली - वामपंथी संगठन नहीं दिखा सके दम, कुछ प्रत्याशियों को नोटा से भी कम मिले वोट     मुजफ्फरपुर - दो लोगों की संदिग्ध स्थिति में मौत, शराब पीने से जान जाने की जताई जा रही आशंका     अयोध्या - रामलला के प्राण प्रतिष्ठा की तैयार‍ियां तेज, गर्भगृह में फर्श निर्माण पूरा, भक्‍तों के ल‍िए खास इंतजाम     एटा - यूपी के लिए अच्छी खबर, बिजली का उत्पादन शुरू, 100 मेगावाट बिजली नोएडा ग्रिड को भेजी