ਮੱਲਾਂ ਵਾਲਾ 27 ਜਨਵਰੀ ( ਆਸ਼ਾ ਸ਼ਰਮਾ ) ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰਾਂ੍ਹ ਇਸ ਵਾਰ ਵੀ ਭਾਈ ਘਨਈਆ ਜਲ ਸੇਵਾ ਸੁਸਾਇਟੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਮੱਲਾਂ ਵਾਲਾ ਵੱਲੋਂ ਫਿਰੋਜ਼ਪੁਰ ਰੋਡ 'ਤੇ ਵੱਖ -ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲ ਲਗਾਏ| ਲੰਗਰ ਵਰਤਾਉਣ ਦੀ ਸੇਵਾ ਡਾ.ਦਲਜੀਤ ਸਿੰਘ ਸੋਨੂੰ ਪਰਮਜੀਤ ਕੌਰ, ਸੁੱਚਾ ਸਿੰਘ ਢੋਟ ਟੈਂਟ ਹਾਊਸ ਮੱਲਾਂ ਵਾਲਾ, ਰਾਜਿੰਦਰ ਕੁਮਾਰ ਦੁਆ, ਰੋਸ਼ਨ ਲਾਲ ਮਨਚੰਦਾ, ਪ੍ਰਧਾਨ ਜਸਵਿੰਦਰ ਸਿੰਘ , ਪਰਦੀਪ ਸਿੰਘ ਚੇਤਨ ਸ਼ਰਮਾ ਆਦਿ ਵੱਲੋਂ ਨਿਭਾਈ ਗਈ