एक बार क्लिक कर पोर्टल को Subscribe करें खबर पढ़े या अपलोड करें हर खबर पर इनकम पाये।
ਸੜਕ ਹਾਦਸੇ ਵਿੱਚ ਭੈਣ-ਭਰਾ ਦੀ ਦਰਦਨਾਕ ਹੋਈ ਮੌਤ
- 151034652 - GURLAL SINGH VAROLA
0
0
26 Nov 2020 14:22 PM
ਜ਼ੀਰਾ, 26 ਨਵੰਬਰ ( ਗੁਰਲਾਲ ਸਿੰਘ ਵਰੋਲਾ)-ਜ਼ੀਰਾ-ਫ਼ਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਚੂਚਕਵਿੰਡ ਦੇ ਕੋਲ ਫਿਰੋਜ਼ਪੁਰ ਵੱਲੋਂ ਆ ਰਹੇ ਇਕ ਤੇਜ਼ ਰਫਤਾਰ ਟਰਾਲੇ ਹੇਠ ਆ ਕੇ ਜ਼ੀਰਾ ਵੱਲੋਂ ਜਾ ਰਹੇ ਇਕ ਐਕਟਿਵਾ ਤੇ ਭੈਣ ਭਰਾ ਘਟਨਾ ਸਥਾਨ ਤੇ ਹੀ ਦਰਦਨਾਕ ਮੌਤ ਹੋ ਗਈ । ਸਿਵਲ ਹਸਪਤਾਲ ਜ਼ੀਰਾ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਕਾਸ਼ਦੀਪ ਸਿੰਘ (21) ਪੁੱਤਰ ਜੱਜਪਾਲ ਸਿੰਘ ਵਾਸੀ ਬਸਤੀ ਪੂਰਨ ਸਿੰਘ ਜੀਰਾ ਅਤੇ ਉਸ ਦੀ ਭੈਣ ਪ੍ਰਭਜੋਤ ਕੌਰ(24) ਉਰਫ ਪੂਜਾ ਕਿਸੇ ਕੰਮ ਦੇ ਸਿਲਸਿਲੇ ਵਿਚ ਅੱਜ ਸਵੇਰੇ ਕਰੀਬ ਨੌਂ ਵਜੇ ਐਕਟਿਵਾ ਸਕੂਟਰੀ ਨੰਬਰ PB-08 DA-4007 ਜ਼ੀਰਾ ਤੋਂ ਫਿਰੋਜ਼ਪੁਰ ਜਾ ਰਹੇ ਸਨ ਕੇ ਰਸਤੇ ਵਿੱਚ ਚੂਚਕਪਿੰਡ ਦੇ ਕੋਲ ਫ਼ਿਰੋਜ਼ਪੁਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਨੂੰ ਸਿੱਧੀ ਟੱਕਰ ਮਾਰੀ ਜਿਸ ਕਾਰਨ ਦੋਵਾਂ ਭੈਣ ਭਰਾਵਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਗਈ । ਮ੍ਰਿਤਕ ਆਕਾਸ਼ਦੀਪ ਸਿੰਘ ਅਤੇ ਪ੍ਰਭਜੋਤ ਕੌਰ ਉਰਫ ਪੂਜਾ ਦੀਆਂ ਲਾਸ਼ਾਂ ਜ਼ੀਰਾ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।