ਜੈਤੋ ਵਿੱਚ 1 ਘੰਟੇ ਮੌਨ ਲਈ ਭਰਵਾਂ ਹੁੰਗਾਰਾ
- 151128798 - TIRTH SINGH
0
ਜੈਤੋ 27 ਮਾਰਚ ( ਤੀਰਥ ਸਿੰਘ/ਵਿਜੇ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਮੌਨ ਧਾਰਨ ਕਰਕੇ ਕਰੋਨਾ ਵਿੱਚ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਸਬੰਧੀ ਜਾਣੂ ਕਰਵਾਇਆ । ਇਸ ਦਾ ਜੈਤੋ ਦੇ ਮੇਨ ਚੌਕ ਅਤੇ ਕੋਟਕਪੂਰਾ ਰੋਡ ਤੇ ਭਰਵਾਂ ਹੁੰਗਾਰਾ ਮਿਲਿਆ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਵੱਖ-ਵੱਖ ਮਾਰਗਾ ਤੇ ਵਾਹਨਾਂ ਨੂੰ ਰੋਕ ਕੇ ਮੌਨ ਧਾਰਨ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡੀ ਐੱਸ ਪੀ ਪਰਮਿੰਦਰ ਸਿੰਘ ਗਰੇਵਾਲ ਐਸ ਐਚ ੳ ਥਾਨਾ ਜੈਤੋ ਰਾਜੇਸ਼ ਕੁਮਾਰ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੂਰਾ ਸਹਿਯੋਗ ਦੇ ਰਹੇ ਹਨ।