ਕੁੰਢੀਆਂ ਦੇ ਸਿੰਗ ਫਸਗੇ ਹੁਣ ਨਿੱਤਰੂ ਵੜੇਵੇਂ ਖਾਣੀ
- 151113014 - CHARANJIT SINGH
0
ਮੋਗਾ 26 ਨਵੰਬਰ (ਚਰਨਜੀਤ ਸਿੰਘ) ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਖਾਤਰ ਭਾਰਤੀ ਕਿਸਾਨ ਯੂਨੀਅਨ ਦੇ ਬਹੁਤ ਵੱਡੇ ਜਥੇ ਪੂਰੇ ਭਾਰਤ ਤੋਂ ਦਿੱਲੀ ਵੱਲ ਨੂੰ ਕੂਚ ਕਰ ਚੁੱਕੇ ਹਨ।ਕਿਸਾਨਾਂ ਨੂੰ ਹਰ ਥਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਕਿਸਾਨਾਂ ਦੇ ਹੋਂਸਲੇ ਬੁਲੰਦ ਹਨ । ਹੁਣ ਉਹੀ ਕਹਾਵਤ ਯਾਦ ਆ ਰਹੀ ਹੈ ਕਿ ਕੁੰਢੀਆਂ ਦੇ ਸਿੰਙ ਫਸ'ਗੇ ਨਿੱਤਰੂ ਵੜੇਵੇਂ ਖਾਣੀ ਪ੍ਰੰਤੂ ਹਰ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਸਦੇ ਵੀ ਘਰ ਦੋ ਵੇਲੇ ਦੀ ਰੋਟੀ ਪੱਕ ਰਹੀ ਹੈ ਉਹ ਕਿਸੇ ਕਿਸਾਨ ਦੀ ਹੀ ਮਿਹਨਤ ਦਾ ਨਤੀਜਾ ਹੈ। ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ