ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ
- 151045777 - TILAK SINGH
0
ਮੱਲਾਂਵਾਲਾ:- ( ਤਿਲਕ ਸਿੰਘ ਰਾਏ /ਜੋਗਿੰਦਰ ਸਿੰਘ ਖਾਲਸਾ )-ਸਥਾਨਕ ਆਜ਼ਾਦ (ਰਜਿ ਪ੍ਰੈੱਸ) ਕਲੱਬ ਮੱਲਾਂ ਵਾਲਾ ਵੱਲੋਂ ਸ਼ਹੀਦ ਭਗਤ ਸਿੰਘ ਦਾ 113 ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਸਦਾ ਵਿਰਸਾ ਵਿਸ਼ੇ ਉਂਤੇ ਵਿਚਾਰ ਚਰਚਾ ਦਾ ਆਯੋਜਨ ਵੀ ਕੀਤਾ ਗਿਆ। ਪ੍ਰੈੱਸ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ “ਸਾਨੂੰ ਭਗਤ ਸਿੰਘ ਦੇ ਆਜ਼ਾਦ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੌਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਭਾਰਤ ਸੰਸਾਰ ਦਾ ਉਹ ਦੇਸ਼ ਹੈ ਜਿਥੇ ਮੌਜੂਦਾ ਸਮੇਂ ਨੌਜਵਾਨਾਂ ਦੀ ਗਿਣਤੀ ਸਾਰੇ ਦੇਸ਼ਾਂ ਨਾਲੋਂ ਵੱਧ ਹੈ ਤੇ ਨੌਜਵਾਨ ਹੀ ਦੇਸ਼ ਨੂੰ ਤਰੱਕੀ ਦੀ ਲੀਹ ਉਤੇ ਤੋਰ ਸਕਦੇ ਹਨ। ਅਸੀਂ ਸਾਰੇ ਬਹੁਤ ਵਡਭਾਗੀ ਹਾਂ ਅਸੀਂ ਅਜ਼ਾਦ ਭਾਰਤ ਵਿੱਚ ਪੈਦਾ ਹੋਏ ਹਾਂ ਪਰ ਅੱਜ ਦੀ ਨੌਜਵਾਨ ਪੀੜੀ ਇਸ ਸੱਚ ਤੋਂ ਅਣਜਾਨ ਹੈ ਕਿ ਅਜ਼ਾਦੀ ਲੈਣ ਲਈ ਸਾਡੇ ਪੁਰਖਿਆਂ ਨੇ ਕਿਨੇ ਤਸੀਹੇ ਝੱਲੇ ਹਨ ਤੇ ਕਿਨੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਸਮੇਂ ਦੀ ਲੋੜ ਹੈ ਕਿ ਨੌਜਵਾਨ ਆਪਣੀ ਵਿਰਾਸਤ ਨੂੰ ਨਾ ਵਿਸਾਰਨ ਅਤੇ ਜੀਵਨ ਦੇ ਹਰ ਪਹਿਲੂ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਚੰਗਾ ਯੋਗਦਾਨ ਪਾਉਣ ਤਾਂ ਜੋ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਉਸਰ ਸਕੇ । ਇਸ ਮੌਕੇ ਰਜਿੰਦਰ ਕੁਮਾਰ ਦੁਆ,ਸੁਖਵਿੰਦਰ ਸਿੰਘ , ਤਿਲਕ ਸਿੰਘ ਰਾਏ ,ਗੁਰਦੇਵ ਸਿੰਘ ਗਿੱਲ, ਜੋਗਿੰਦਰ ਸਿੰਘ ਖਾਲਸਾ, ਹਰਜਿੰਦਰ ਸਿੰਘ ,ਜਸਵੰਤ ਸਿੰਘ ਸੇਖੋਂ ,ਤੇਜਿੰਦਰ ਸਿੰਘ , ਗੌਰਵ ਕਟਾਰੀਆ , ਰਮਨਦੀਪ ਸਿੰਘ ਆਦਿ ਹਾਜ਼ਰ ਸਨ ।