EPaper SignIn

ਮੋਦੀ ਦੇ ਸਿਆਪੇ ਪਟਵਾਰੀ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ
  • 151131294 - JAGDEEP SINGH 0



ਨਿਹਾਲ ਸਿੰਘ ਵਾਲਾ 24 ਸਤੰਬਰ ( ਜਗਦੀਪ ਸਿੰਘ ਜੱਗੂ ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਆਰਡੀਨੈਸ ਬਿੱਲ ਪਾਸ ਕਰ ਦਿੱਤਾ ਹੈ । ਜਿਸ ਕਾਰਨ ਸੂਬੇ ਦਾ ਹਰੇਕ ਵਰਗ ਅੱਜ ਕਿਸਾਨ ਅਤੇ ਕਿਸਾਨੀ ਦੀ ਹਮਾਇਤ ਵਿੱਚ ਆ ਚੁੱਕਾ ਹੈ । ਪਟਵਾਰ ਯੂਨੀਅਨ ਨਿਹਾਲ ਸਿੰਘ ਵਾਲਾ ਦੀ ਇੱਕ ਮੀਟਿੰਗ ਨਿਹਾਲ ਸਿੰਘ ਵਾਲਾ ਵਿਖੇ ਪਟਵਾਰੀ ਯੂਨੀਅਨ ਦੇ ਪ੍ਰਧਾਨ ਮੱਖਣ ਸਿੰਘ ਖਾਈ ਦੀ ਅਗਵਾਈ ਵਿੱਚ ਹੋਈ ਅਤੇ ਇਸ ਸਮੇਂ ਮੱਖਣ ਸਿੰਘ ਖਾਈ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਬਿੱਲ ਤਾ ਪਾਸ ਕਰ ਦਿੱਤਾ ਪਰ ਇਸ ਨਾਲ ਕਿਸਾਨ ਅਤੇ ਕਿਸਾਨੀ ਤਬਾਹ ਹੋ ਜਾਵੇਗੀ ਅਤੇ ਦੇਸ਼ ਦੀ ਅਰਥ ਵਿਵਸਥਾ ਹਿੱਲ ਜਾਵੇਗੀ । ਉਹਨਾਂ ਨੇ ਕਿਹਾ ਕਿ ਕਿਸਾਨ ਵੱਡੀਆਂ ਕੰਪਨੀਆਂ ਦਾ ਇੱਕ ਮਾਮੂਲੀ ਨੌਕਰ ਬਣਕੇ ਰਹਿ ਜਾਵੇਗਾ । ਵੱਡੀਆਂ ਕੰਪਨੀਆਂ ਦੇ ਆਉਣ ਤੇ ਕਿਸਾਨ ਦੇ ਨਾਲ ਨਾਲ ਦੂਸਰੇ ਛੋਟੇ ਵੱਡੇ ਕਾਰੋਬਾਰਾਂ ਤੇ ਸਿੱਧਾ ਅਸਰ ਪਾਵੇਗਾ ਇਸ ਨਾਲ ਅੜਾਤੀਆਂ , ਵਪਾਰੀਆਂ ਅਤੇ ਖੇਤੀਬਾੜੀ ਨਾਲ ਸਬੰਧਤ ਧੰਦਿਆਂ ਅਤੇ ਦੁਕਾਨਾਂ ਆਦਿ ਤੇ ਵੀ ਅਸਰ ਪਾਵੇਗਾ । ਇਸ ਲਈ ਪਟਵਾਰ ਯੂਨੀਅਨ ਕਿਸਾਨਾਂ ਦੀ ਹਮਾਇਤ ਕਰਦੀ ਅਤੇ ਇਸ ਖੇਤੀ ਆਰਡੀਨੈਸ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦੀ ਹੈ । ਤਾਂ ਕਿ ਕਿਸਾਨ ਅਤੇ ਕਿਸਾਨੀ ਬਚ ਸਕੇ ਅਤੇ ਇਸ ਸਮੇਂ ਜਰਨਲ ਸਕੱਤਰ ਸ਼ਮਿੰਦਰ ਸਿੰਘ ਖਜਾਨਜੀ , ਗੁਰਮੀਤ ਸਿੰਘ , ਗੁਰਪ੍ਰੀਤ ਸਿੰਘ , ਕੁਲਦੀਪ ਸਿੰਘ , ਹਰਜੀਵਨ ਸਿੰਘ ਆਦਿ ਪਟਵਾਰੀ ਹਾਜ਼ਰ ਸਨ ।

Subscriber

173745

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात