ਨਿਹਾਲ ਸਿੰਘ ਵਾਲਾ ਤਹਿਸੀਲ 24 ਤੇ 25 ਨੂੰ ਬੰਦ
- 151131294 - JAGDEEP SINGH
0
ਨਿਹਾਲ ਸਿੰਘ ਵਾਲਾ , 24 ਸਤੰਬਰ ( ਜਗਦੀਪ ਸਿੰਘ ਜੱਗੂ ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਆਰਡੀਨੈਸ ਬਿੱਲ ਪਾਸ ਕਰਨ ਤੋਂ ਬਾਅਦ ਕੁਝ ਨੂੰ ਛੱਡ ਪੰਜਾਬ ਦਾ ਹਰੇਕ ਵਰਗ ਕਿਸਾਨਾ ਦੇ ਹੱਕ ਵਿੱਚ ਨਿੱਤਰ ਆਇਆ ਹੈ । ਹੁਣ ਤਹਿਸੀਲ ਕੰਪਲੈਕਸ , ਨਿਹਾਲ ਸਿੰਘ ਵਾਲਾ ਦੇ ਸਮੂਹ ਵਸੀਕਾ ਨਵੀਸ , ਟਾਈਪਿਸਟ , ਅਸਟਾਮ ਫਰੋਸ , ਫੋਟੋ ਸਟੇਟ ਆਦਿ ਸਾਰਿਆ ਦੀ ਇੱਕ ਮੀਟਿੰਗ ਪ੍ਰਧਾਨ ਰੇਸ਼ਮ ਸਿੰਘ ਖਾਈ ਦੀ ਅਗਵਾਈ ਵਿੱਚ ਹੋਈ ਹੈ ਜਿਸ ਦੌਰਾਨ ਕਿਸਾਨਾ ਦੇ ਹੱਕ ਵਿੱਚ ਖੜਣ ਦਾ ਐਲਾਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਖਿਲਾਫ ਰੋਸ ਵਜੋ 24,25 ਸਤੰਬਰ ਦੋ ਦਿਨ ਤਹਿਸੀਲ ਕੰਪਲੈਕਸ ਦਾ ਸਾਰਾ ਕੰਮ ਕਾਜ ਬੰਦ ਕਰਨ ਦਾ ਫੈਸਲਾ ਕੀਤਾ ਇੰਨਾ ਦੋ ਦਿਨਾ ਅੰਦਰ ਕੋਈ ਵੀ ਲਾਈਸੰਸ ਹੋਲਡਰ ਜਾ ਉਨਾ ਦਾ ਸਹਾਇਕ ਆਪਣਾ ਚੈਬਰ ਨਹੀ ਖੋਲੇਗਾ ।ਨਿਹਾਲ ਸਿੰਘ ਵਾਲਾ ਤੋਂ ਜਗਦੀਪ ਸਿੰਘ ਜੱਗੁ ਦੀ ਰਿਪਰੋਟ