ਮੋਗਾ ਵਿੱਚ 24 ਤੋਂ 26 ਸਤੰਬਰ ਨਵੀਆਂ ਹਦਾਇਤਾਂ ਜਾਰੀ
23 ਸਤੰਬਰ (ਅਮਰਿੰਦਰ ਸਿੰਘ) ਅੱਜ ਮੋਗਾ ਸ਼ਹਿਰ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸ਼ਹਿਰ ਦੇ ਵਿਚ 24.25.26 ਸਤੰਬਰ ਤੱਕ ਕੁਝ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ. ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਵਿੱਚ ਰੇਲ ਆਵਾਜਾਈ ਬੰਦ ਕੀਤੀ ਗਈ ਹੈ ਅਤੇ ਹਰ ਤਰਾਂ ਦੇ ਤੇਜ ਧਾਰ ਹਥਿਆਰ ਜਿਵੇਂ ਕਿਰਪਾਨ, ਬਰਛਾ, ਗੰਡਾਸਾ , ਲਾਇਸੈਂਸ ਅਸਲੇ ਨੂੰ ਨਾਲ ਲੈ ਕੇ ਚੱਲਣ ਦੀ ਪਾਬੰਦੀ ਲਗਾਈ ਹੈ. ਇਸ ਦੀ ਉਲੰਘਣਾ ਕਰਨ ਵਾਲੇ ਤੇ ਸਖਤ ਕਾਰਵਾਈ ਕੀਤੇ ਜਾਣ ਦੇ ਆਦੇਸ਼ ਪ੍ਰਾਪਤ ਹੋਏ ਹਨ। ਮੋਗਾ ਤੋਂ ਅਮਰਿੰਦਰ ਸਿੰਘ ਦੀ ਸਪੈਸ਼ਲ ਰਿਪੋਰਟ