ਮੋਗਾ ਡੇਰਾ ਪ੍ਰੇਮੀਆਂ ਨੇ ਖਿਡਾਉਣੇ ਅਤੇ ਟਰਾਈਸਾਈਕਲ ਵੰਡੇ
- 151113014 - CHARANJIT SINGH
0
ਮੋਗਾ 23 ਸਤੰਬਰ,( ਚਰਨਜੀਤ ਗਾਹਲਾ , ਵਿੱਕੀ ਕਪੂਰ ) ਅੱਜ ਬਲਾਕ ਮੋਗਾ ਦੀ ਸਾਧ ਸੰਗਤ ਵੱਲੋਂ 23 ਸਤੰਬਰ ਮਹਾਪਰਉਪਕਾਰ ਦਿਵਸ ਨੂੰ ਮੁੱਖ ਰੱਖਦੇ ਹੋਏ ਮਾਨਵਤਾ ਭਲਾਈ ਦੇ 134 ਕਾਰਜਾਂ ਵਿਚੋਂ 80ਵਾਂ ਕਾਰਜ (ਸਮਾਇਲ ਆਨ ਇਨੋਸੈਂਟ ਫੇਸ) ਤਹਿਤ ਖਿਡੌਣੇ ਵੰਡੇ। ਕਿਉਂ ਕਿ ਇਸ ਦਿਨ ਪੂਜਣਯੋਗ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਮੌਜੂਦਾ ਗੱਦੀ ਨਸ਼ੀਨ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਗੱਦੀ ਬਖਸ਼ ਦੁਨੀਆਂ ਦੇ ਸਨਮੁੱਖ ਕੀਤਾ ਸੀ, ਅੱਜ ਸਾਧ ਸੰਗਤ ਦੇਸ਼ ਵਿਦੇਸ਼ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 134 ਕਾਰਜ ਕਰ ਇਸ ਪਵਿੱਤਰ ਦਿਨ ਨੂੰ ਮਨਾਂ ਰਹੀ ਹੈ। ਅੱਜ ਇਸ ਮੌਕੇ ਤੇ 45 ਮੈਂਬਰ ਆਸ਼ਾ ਰਾਣੀ ਇੰਸਾਂ ਨੇ ਦੱਸਿਆ ਕਿ ਅੱਜ ਦਾ ਦਿਨ ਡੇਰਾ ਸੱਚਾ ਸੌਦਾ ਦੇ ਹਰ ਮੁਰੀਦ ਲਈ ਬਹੁੱਤ ਹੀ ਸਤਿਕਾਰ ਕਰਨ ਯੋਗ ਹੈ ਇਸ ਲਈ ਅੱਜ ਮੋਗਾ ਦੀ ਸਾਧ ਸੰਗਤ ਵੱਲੋਂ ਇਕ ਅਪਾਹਿਜ ਬੱਚੀ ਜੋ ਚੱਲਣ ਫਿਰਨ 'ਚ ਅਸਮਰੱਥ ਹੈ ਉਸ ਨੂੰ ਇਕ ਟਰਾਈ ਸਾਈਕਲ ਦਿੱਤਾ ਤੇ ਨਾਲ ਹੀ ਬੱਚਿਆ ਨੂੰ ਬਹੁੱਤ ਸੁੰਦਰ ਦਿਲਕਸ਼ ਖਿਡੌਣੇ ਵਿਤਰਿਤ ਕੀਤੇ ਜੱਦ ਬੱਚਿਆਂ ਨੂੰ ਖਿਡੌਣੇ ਵਿਤਰਿਤ ਕੀਤੇ ਤਾਂ ਉਸ ਵੇਲੇ ਬੱਚਿਆਂ ਦੇ ਚਿਹਰੇ ਏਦਾਂ ਖਿਲੇ ਸਨ ਜਿਵੇਂ ਗੁਲਾਬ ਦੇ ਫੁੱਲ ਖਿਲੇ ਹੋਣ। ਬੱਚਿਆਂ ਨੇ ਰੰਗ ਬਿਰੰਗੇ ਗੁਬਾਰਿਆ ਨੂੰ ਉਪਰ ਲਹਿਰਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅੱਜ ਇਸ ਮੌਕੇ 45 ਮੈਂਬਰ ਗੁਰਜੀਤ ਸਿੰਘ ਇੰਸਾਂ, ਗੁਰਬਚਨ ਸਿੰਘ ਇੰਸਾਂ, 15 ਮੈਂਬਰ ਚਰਨ ਸਿੰਘ ਇੰਸਾਂ, 15 ਮੈਂਬਰ ਪ੍ਰੇਮ ਇੰਸਾਂ, 15 ਮੈਂਬਰ ਜਿੰਦਰ ਪਾਲ ਇੰਸਾਂ, ਬਲਵਿੰਦਰ ਸਿੰਘ ਘੱਲ ਕਲਾਂ, ਮੁਕੇਸ਼ ਇੰਸਾਂ, ਭੈਣ ਚਰਨਜੀਤ ਕੌਰ, ਮਨਜੀਤ ਕੌਰ, ਹਰਦੀਪ ਕੌਰ ਨਾਹਲ ਤੋਂ ਇਲਾਵਾ ਗ੍ਰੀਨ ਐੱਸ ਤੇ ਜਿੰਮੇਵਾਰ ਹਾਜ਼ਿਰ ਸਨ।