ਸਿੱਖਿਆ ਵਿਭਾਗ ਪੰਜਾਬ ਵੱਲੋਂ ਜਸਪਾਲ ਸਿੰਘ ਬਰਾੜ ਦਾ ਸਨਮਾਨ
- 151113014 - CHARANJIT SINGH
0
ਮੋਗਾ 23 ਸਤੰਬਰ (ਚਰਨਜੀਤ ਸਿੰਘ ਗਾਹਲਾ ) ਮਾਨਯੋਗ ਸ੍ਰੀ ਕ੍ਰਿਸ਼ਨ ਕੁਮਾਰ ਜੀ ਸਕੱਤਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਗਰ ਬਸਤੀ ਛੱਤਿਆਣਾ ਦੇ ਮੁੱਖ ਅਧਿਆਪਕ ਜਸਪਾਲ ਸਿੰਘ ਬਰਾੜ ਅਤੇ ਸਮੂਹ ਸਟਾਫ ਦੀ ਵਧੀਆ ਕਾਰਗੁਜ਼ਾਰੀ ਲਈ ਸਨਮਾਨ ਦਿੱਤਾ ਗਿਆ ਹੈ
ਉਨ੍ਹਾਂ ਨੇ ਦੱਸਿਆ ਕਿ ਸਕੂਲ ਸੁੰਦਰਤਾ ,ਪੜ੍ਹਾਈ ਅਤੇ ਖੇਡਾਂ ਵਿੱਚ ਸਕੂਲ ਸਟਾਫ਼ ਅਤੇ ਸਮੁੱਚੀ ਬਾਜੀਗਰ ਬਸਤੀ ਦਾ ਯੋਗਦਾਨ ਹੈ ਅਤੇ ਇਹ ਪ੍ਰਾਪਤੀ ਪੰਜਾਬ ਦੇ ਹੋਰ ਅਧਿਆਪਕਾਂ ਅਤੇ ਸਕੂਲਾਂ ਲਈ ਇਕ ਪ੍ਰੇਰਨਾ ਹੈ। ਇਸ ਲਈ ਸਮੂਹ ਸਕੂਲ ਸਟਾਫ ਵਧਾਈ ਦਾ ਪਾਤਰ ਹੈ। ਮੁੱਖ ਅਧਿਆਪਕ ਜਸਪਾਲ ਸਿੰਘ ਨੇ ਕਿਹਾ ਕਿ ਸਮੂਹ ਸਕੂਲ ਸਟਾਫ ਅੰਤਰ ਸਿੰਘ ਬਲਰਾਜ ਸਿੰਘ ਅਤੇ ਰੁਲਦੂ ਸਿੰਘ ਦੀ ਯੋਗ ਅਗਵਾਈ ਅਤੇ ਬੱਚਿਆਂ ਦੀ ਮੇਹਨਤ ਸਦਕਾ ਹੀ ਸੰਭਵ ਹੋਇਆ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਗਰ ਬਸਤੀ ਛੱਤਿਆਣਾ ਇਕ ਰੋਲ ਮਾਡਲ ਬਣ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਛਾਇਆ ਹੋਇਆ ਹੈ । ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ