ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ
- 151113014 - CHARANJIT SINGH
0
ਮੋਗਾ 23 ਸਤੰਬਰ (ਚਰਨਜੀਤ ਸਿੰਘ) ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਜੋ ਕਿ ਅੱਜਕਲ ਸੁਨਾਰੀਆ ਸੁਧਾਰ ਘਰ ਵਿੱਚ ਨਜ਼ਰਬੰਦ ਹਨ ਨੂੰ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਵਧਾਈ ਸੰਦੇਸ਼ ਵੱਖ-ਵੱਖ ਡਾਕਘਰਾਂ ਵਿੱਚੋਂ ਪੋਸਟ ਕੀਤੇ ਜਾ ਰਹੇ ਹਨ। ਮੋਗਾ ਦੇ ਡਾਕਘਰ ਵਿਚ ਵੀ ਲੰਬੀਆਂ ਲੰਬੀਆਂ ਲਾਈਨਾਂ ਗੁਰਮੀਤ ਰਾਮ ਰਹੀਮ ਨੂੰ ਵਧਾਈ ਸੰਦੇਸ਼ ਭੇਜਣ ਵਾਲੇ ਸ਼ਰਧਾਲੂਆਂ ਦੀਆਂ ਲੱਗੀਆਂ ਰਹਿੰਦੀਆ ਹਨ। 23 ਸਤੰਬਰ ਗੁਰਗੱਦੀ ਦਿਵਸ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿਚ ਬਹੁਤ ਹੀ ਅਹਿਮ ਮੰਨਿਆ ਜਾਂਦਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਧਾਲੂਆਂ ਨੇ ਦੱਸਿਆ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਅੱਜ ਵੀ 134 ਮਾਨਵਤਾ ਭਲਾਈ ਦੇ ਕੰਮ ਕਰ ਰਹੀ ਹੈ। ਅਤੇ ਹਮੇਸ਼ਾ ਹੀ ਕਰਦੀ ਰਹੇਗੀ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਪ੍ਰੇਰਨਾ ਸਾਨੂੰ ਸਾਡੇ ਗੁਰੂ ਤੋਂ ਹੀ ਮਿਲੀ। ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ