EPaper SignIn

ਫਰੀਦਕੋਟ ਜਿਲ੍ਹਾ ਮੈਜਿਸਟ੍ਰੇਟ ਵੱਲੋਂ ਅਨਲਾਕ 4 ਤਹਿਤ ਹੁਕਮ
  • 151113973 - JASWINDER SINGH 0



ਫਰੀਦਕੋਟ, 22 ਸਤੰਬਰ( ਸਿੰਘ ਜਸਵਿੰਦਰ) ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਅਨਲਾਕ-4 ਸਬੰਧੀ ਜਾਰੀ ਹੋਈਆਂ ਪਹਿਲੀਆਂ ਹਦਾਇਤਾਂ ਦੀ ਲਗਾਤਾਰਤਾ ਵਿੱਚ ਕੁਝ ਹੋਰ ਅੰਸ਼ਿਕ ਢਿੱਲਾਂ ਜਾਰੀ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਨਲਾਈਨ ਡਿਸਟੈਂਸ ਲਰਨਿੰਗ ਦੀ ਆਗਿਆ ਹੋਵੇਗੀ। ਇਸ ਨਾਲ ਸਕੂਲ, ਕਾਲਜ, ਸਿੱਖਿਆ ਸੰਸਥਾਵਾਂ ਅਤੇ ਕੋਚਿੰਗ ਸੰਸਥਾਵਾਂ ਦੀ ਸਿੱਖਿਆ ਨੂੰ ਉਤਸ਼ਾਹਤ ਕਰਨ ਵਿੱਚ ਮਦਦ ਮਿਲੇਗੀ। ।ਸਕੂਲ ਕਾਲਜ, ਵਿੱਦਿਅਕ ਅਤੇ ਕੋਚਿੰਗ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੇ ਰੈਗੂਲਰ ਕਲਾਸਾਂ ਲਾਉਣ ਦੀ ਮਨਾਹੀ ਹੋਵੇਗੀ। ਕੰਨਟੇਨਮੈਂਟ ਜੋਨ ਤੋਂ ਬਾਹਰ ਸਕੂਲਾਂ ਵਿੱਚ ਆਨਲਾਈਨ ਟੀਚਿੰਗ/ਟੈਲੀ ਕਾਊਂਸਲਿੰਗ ਅਤੇ ਹੋਰ ਕੰਮਾਂ ਲਈ 50 ਫੀਸਦੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਸਕੂਲ ਦੇ ਸਮੇਂ ਦੌਰਾਨ ਸਿਹਤ ਵਿਭਾਗ ਵੱਲੋਂ ਜਾਰੀ ਹੋਈਆਂ ਐਸ.ਓ.ਪੀ.(ਸਟੈਂਡਰਡ ਓਪਰੇਟਿੰਗ ਪ੍ਰੋਸੀਜਰ) ਅਨੁਸਾਰ ਬੁਲਾਉਣ ਦੀ ਆਗਿਆ ਹੋਵੇਗੀ। ਨੌਵੀਂ ਤੋਂ ਬਾਰਵੀਂ ਦੇ ਵਿਦਿਆਰਥੀ ਕੰਟੇਨਮੈਂਟ ਜੋਨ ਤੋਂ ਬਾਹਰਲੇ ਖੇਤਰਾਂ ਦੇ ਆਪਣੇ ਸਕੂਲਾਂ ਵਿਚ ਸਵੈ-ਇੱਛਾ ਨਾਲ ਅਤੇ ਮਾਪਿਆਂ ਦੀ ਲਿਖਤੀ ਪ੍ਰਵਾਨਗੀ ਨਾਲ ਅਧਿਆਪਕਾਂ ਦੀਆਂ ਗਾਈਡੈਂਸ ਲਈ ਜਾ ਸਕਣਗੇ। ਕੌਮੀ ਹੁਨਰ ਸਿਖਲਾਈ ਸੰਸਥਾ, ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਵਿੱਚ ਜੋ ਕਿ ਰਾਸ਼ਟਰੀ ਹੁਨਰ ਵਿਕਾਸ, ਕਾਰਪੋਰੇਸ਼ਨ ਜਾਂ ਰਾਜ ਦੇ ਹੁਨਰ ਵਿਕਾਸ ਮਿਸ਼ਨ ਜਾਂ ਭਾਰਤ ਸਰਕਾਰ ਦੇ ਹੋਰ ਮੰਤਰਾਲੇ ਜਾਂ ਰਾਜ ਸਰਕਾਰ ਤੋਂ ਪ੍ਰਮਾਮਿਤ/ ਰਜਿਸਟਰਡ ਹਨ ,ਵਿੱਚ ਥੋੜੇ ਸਮੇਂ ਦੇ ਹੁਨਰ ਜਾਂ ਉਦਮ ਸਿਖਲਾਈ ਦੀ ਨਿਯਮਾਂ ਸਹਿਤ ਕਰਨ ਦੀ ਆਗਿਆ ਹੋਵੇਗੀ । ਉੱਚ ਵਿੱਦਿਅਕ ਸੰਸਥਾਵਾਂ ਨੂੰ ਰਿਸਰਚ ਸਕਾਲਰ (ਪੀ.ਐਚ.ਡੀ.) ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਕੇਵਲ ਟੈਕਨੀਕਲ ਅਤੇ ਪ੍ਰੋਫੈਸ਼ਨਲ ਪ੍ਰੋਗਰਾਮ, ਜਿਨ੍ਹਾਂ ਲਈ ਲੈਬਾਰਟਰੀ/ਪ੍ਰਯੋਗਸ਼ਾਲਾਵਾਂ ਦੀ ਜ਼ਰੂਰਤ ਹੈ, ਨੂੰ ਖੋਲਣ ਦੀ ਆਗਿਆ ਹੋਵੇਗੀ।ਓਪਨ ਏਅਰ ਥੀਏਟਰਾਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਕਰਦੇ ਹੋਏ ਖੁੱਲਣ ਦੀ ਆਗਿਆ ਹੋਵੇਗੀ। ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ ਅਤੇ ਅਜਿਹੇ ਹੋਰ ਸਥਾਨ ਬੰਦ ਰਹਿਣਗੇ। ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਹਦਾਇਤਾਂ/ਢਿੱਲਾਂ 30 ਸਤੰਬਰ, 2020 ਤੱਕ ਲਾਗੂ ਰਹਿਣਗੀਆਂ।

Subscriber

173742

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात