EPaper SignIn

ਚਾਹਵਾਨ ਕਿਸਾਨ ਸਕੀਮ ਦਾ ਲਾਹਾ ਲੈਣ- ਡਿਪਟੀ ਕਮਿਸ਼ਨਰ
  • 151113014 - CHARANJIT SINGH 0



ਮੋਗਾ, ਸਤੰਬਰ 22 ( Charanjit Gahla) ਡੇਅਰੀ ਦਾ ਧੰਦਾ ਬਰੀਕੀ ਦਾ ਧੰਦਾ ਹੈ। ਇਸ ਵਿੱਚ ਹਰ ਗਤੀਵਿਧੀ ਇੱਕ ਨਿਸ਼ਚਿਤ ਸਮੇਂ ਉੱਤੇ ਬਹੁਤ ਹੀ ਸੰਜੀਦਗੀ ਨਾਲ ਕਰਨੀ ਪੈਂਦੀ ਹੈ। ਇਸ ਲਈ ਡੇਅਰੀ ਫਾਰਮਿੰਗ ਨਾਲ ਜੁੜੇ ਹੋਏ ਦੁੱਧ ਉਤਪਾਦਕ ਅਤੇ ਇਸ ਦੇ ਨਾਲ ਕੰਮ ਕਰਦੇ ਮਜ਼ਦੂਰਾਂ ਦੀ ਲਗਾਤਾਰ ਉਪਲੱਬਧਤਾ ਬਹੁਤ ਜ਼ਰੂਰੀ ਹੈ। ਇਸ ਧੰਦੇ ਵਿੱਚ ਕੋਈ ਵੀ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਿਆ ਜਾ ਸਕਦਾ। ਪਰ ਕੋਵਿਡ19 ਮਹਾਂਮਾਰੀ ਕਰਕੇ ਮਜ਼ਦੂਰਾਂ ਦਾ ਆਪਣੇ ਪਿਤਰੀ ਰਾਜਾਂ ਵਿੱਚ ਚਲੇ ਜਾਣ ਕਾਰਨ ਅਤੇ ਸਿੱਖਿਅਤ ਮਜ਼ਦੂਰਾਂ ਦੀ ਘਾਟ ਹੋਣ ਕਰਕੇ ਸ਼ੈਡਾਂ ਦੀ ਸਾਫ ਸਫਾਈ, ਦੁੱਧ ਚੋਣ ਤੋਂ ਲੈ ਕੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਰੋਜ਼ਾਨਾ ਹਰੇ ਚਾਰੇ ਨੂੰ ਵੱਢਣ ਅਤੇ ਕੁਤਰਨ ਵਰਗੇ ਕੰਮਾਂ ਵਿੱਚ ਡੇਅਰੀ ਫਾਰਮਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਫਾਰਮਰਾ ਦੀ ਸਹਾਇਤਾ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸੇ ਦੇ ਤਹਿਤ ਪੰਜਾਬ ਸਰਕਾਰ ਵਲੋਂ ਪੱਠੇ ਵੱਢ ਕੇ ਨਾਲ ਦੀ ਨਾਲ ਕੁਤਰਨ ਵਾਲੀਆਂ ਮਸ਼ੀਨਾਂ ਦੀ ਖਰੀਦ ਉੱਤੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕਤਾਰਾਂ ਵਾਲੀ ਮੱਕੀ ਅਤੇ ਚਰੀ ਵੱਢਣ ਵਾਲੀ ਮਸ਼ੀਨ ਅਤੇ ਬਰਸੀਮ, ਲੂਸਣ, ਜਵੀ ਵੱਢਣ ਵਾਲੀ ਮਸ਼ੀਨ ਉੱਤੇ ਜਨਰਲ ਕੈਟਾਗਰੀ ਦੇ ਦੁੱਧ ਉਤਪਾਦਕ ਨੂੰ 50,000/-ਰੁਪਏ ਅਤੇ ਅਨਸੂਚਿਤ ਜਾਤੀ ਵਰਗ ਨਾਲ ਸਬੰਧ ਰੱਖਦੇ ਦੁੱਧ ਉਤਪਾਦਕਾਂ ਨੂੰ 63,000/- ਰੁਪਏ ਦੀ ਸਬਸਿਡੀ ਵਿਭਾਗ ਵਿਭਾਗ ਵਲੋਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਕਤਾਰਾਂ ਉੱਤੇ ਬੀਜੀ ਹੋਈ ਮੱਕੀ, ਚਰੀ ਅਤੇ ਬਾਜਰਾ ਵੱਢ ਕੇ ਨਾਲ ਦੀ ਨਾਲ ਕੁਤਰ ਕੇ ਟਰਾਲੀ ਵਿੱਚ ਪਾਉਣ ਵਾਲੀ ਮਸ਼ੀਨ ਨਾ ਸਿਰਫ ਰੋਜ਼ਾਨਾ ਪਸ਼ੂਆਂ ਨੂੰ ਪਾਏ ਜਾਣ ਵਾਲੇ ਹਰੇ ਚਾਰੇ ਲਈ ਹੀ ਸਹਾਈ ਹੁੰਦੀ ਹੈ ਬਲਕਿ ਜਿਨ੍ਹਾਂ ਕਿਸਾਨ ਭਰਾਵਾਂ ਨੇ ਸਾਈਲੇਜ਼ ਬਣਾਉਣਾ ਹੈ ਉਨ੍ਹਾਂ ਲਈ ਅਤਿ ਜ਼ਰੂਰੀ ਹੈ ਕਿਉਂਕਿ ਸਾਈਲੇਜ਼ ਬਣਾਉਣ ਲਈ ਟੋਆ ਇੱਕ ਦਿਨ ਵਿੱਚ ਹੀ ਭਰਨਾ ਪੈਂਦਾ ਹੈ ਜੋ ਹੱਥਾਂ ਨਾਲ ਵੱਢ ਕੇ ਭਰਨਾ ਬਹੁਤ ਮੁਸ਼ਕਲ ਅਤੇ ਮਹਿੰਗਾ ਪੈਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਰੋਜ਼ਾਨਾ ਬਰਸੀਮ, ਜਵੀ, ਲੂਸਣ ਹੱਥਾਂ ਨਾਲ ਵੱਢਣ ਖਾਸ ਕਰਕੇ ਵੱਡੇ ਫਾਰਮਰਾਂ ਲਈ ਮੁਸ਼ਕਲ ਹੈ ਅਤੇ ਇਨ੍ਹਾਂ ਫਲੀਦਾਰ ਚਾਰਿਆਂ ਤੋਂ ਭੋਅ ਅਤੇ ਹੇਅ ਬਣਾ ਕੇ ਰੱਖਣ ਲਈ ਆਟੋਮੈਟਿਕ ਪੱਠੇ ਵੱਢਣ ਵਾਲੀ ਮਸ਼ੀਨ ਦੀ ਲੋੜ ਪੈਂਦੀ ਹੈ। ਉਨ੍ਹਾਂ ਚਾਹਵਾਨ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਤੁਰੰਤ ਇਸ ਸਕੀਮ ਦਾ ਲਾਹਾ ਲੈਣ ਲਈ ਜਿਲ੍ਹਾ ਮੋਗਾ ਦੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। ਸਬੰਧਤ ਤਸਵੀਰ ਵੀ ਨਾਲ ਲਗਾ ਦਿੱਤੀ ਹੈ

Subscriber

173829

No. of Visitors

FastMail

नई दिल्ली - देश के चार हवाई अड्डों को बम से उड़ाने की धमकी के बाद हड़कंप, सीआईएसएफ को आया ई-मेल     नई दिल्ली - सुंदर पिचाई ने Google में पूरे किए 20 साल, कहा- बहुत कुछ बदल गया     नई दिल्‍ली - कोलकाता और पंजाब ने मिलकर रिकॉर्ड्स बुक को दहला दिया, T20 क्रिकेट में बना डाला नया कीर्तिमान     मंगलुरु - न बिजली, न रोड कनेक्टिविटी... फिर भी हुई 100 फीसद वोटिंग, आठ किलोमीटर पैदल चलकर जाते हैं मतदान केंद्र