ਪੈਸਟੀਸਾਈਡ ਯੂਨੀਅਨ ਵੱਲੋਂ 25ਸਤੰਬਰ ਨੂੰ ਬੰਦ ਦਾ ਐਲਾਨ।
ਜੈਤੋ 20ਸਤੰਬਰ (ਸੋਨੂੰ ਬਾਂਸਲ /ਵਿਜੈ)ਜਿਲ੍ਹਾ ਫਰੀਦਕੋਟ ਦੀ ਜੈਤੋ ਮੰਡੀ ਵਿਖੇ ਸੀਡ,ਪੈਸਟੀਸਾਈਡ ਅਤੇ ਫਰਟੀਲਾਇਜਰ ਯੂਨੀਅਨ ਦੀ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਕਿਸਾਨ ਯੂਨੀਅਨਾਂ ਦੀ ਅਪੀਲ ਤੇ 25ਸਤੰਬਰ ਨੂੰ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਯੂਨੀਅਨ ਦੇ ਪ੍ਰਧਾਨ ਸ਼੍ਰੀ ਪਰਵੀਨ ਜਿੰਦਲ ਨੇ ਕਿਹਾ ਕਿ ਪ੍ਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਜੋ ਤਿੰਨ ਆਰਡੀਨੈਂਸ ਜਾਰੀ ਕੀਤੇ ਹਨ ਉਹ ਦੁਕਾਨਦਾਰਾਂ, ਆੜ੍ਹਤੀਆਂ ਅਤੇ ਕਿਸਾਨਾ ਨਾਲ ਸਰਾਸਰ ਧੱਕਾ ਹੈ। ਇਸ ਨਾਲ ਦੁਕਾਨਦਾਰ,ਆੜ੍ਹਤੀਆਂ ਅਤੇ ਕਿਸਾਨ ਬਰਬਾਦੀ ਦੀ ਕਾਗਾਰ ਤੇ ਪੁਹਚ ਜਾਣਗੇ।
ਸੋ ਉਹਨਾਂ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ ਉਹ 25ਸਤੰਬਰ ਨੂੰ ਸਾਰੀਆਂ ਦੁਕਾਨਾਂ ਬੰਦ ਰੱਖ ਕੇ ਇਸ ਆਰਡੀਨੈਂਸ ਦਾ ਵਿਰੋਧ ਕਰਨ। ਇਸ ਮੀਟਿੰਗ ਵਿਚ ਪਰਵੀਨ ਜਿੰਦਲ, ਵਿੱਕੀ ਗੋਇਲ, ਹੈਪੀ ਕੋਚਰ,ਸੁਰਿੰਦਰ ਮਹੇਸ਼ਰੀ, ਪਵਨ ਕੁਮਾਰ ਬਾਂਸਲ , ਲੱਕੀ ਮੱਕੜ,ਦਵਿੰਦਰ ਬਾਂਸਲ ਅਤੇ ਬਹੁਤ ਸਾਰੇ ਮੈਂਬਰ ਹਾਜਰ ਸਨ।