ਆਜ਼ਾਦ ਪ੍ਰੈਸ ਕਲੱਬ ਦੇ ਕ੍ਰਿਸ਼ਨ ਕਟਾਰੀਆ ਪ੍ਰਧਾਨ ਨਿਜੁਕਤ
- 151051247 - JASWANT SINGH
0
ਮੱਲਾਂ ਵਾਲਾ :20 ਸਤੰਬਰ 20-( ਜਸਵੰਤ ਸਿੰਘ ਸੇਖੋਂ /ਤਿਲਕ ਸਿੰਘ ਰਾਏ /ਹਰਜਿੰਦਰ ਸਿੰਘ ) :-ਅੱਜ ਕਸਬਾ ਮੱਲਾਂ ਵਾਲਾ ਵਿਖੇ ਵਿਖੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਤ ਪੱਤਰਕਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਕ੍ਰਿਸ਼ਨ ਕੁਮਾਰ ਨੂੰ ਸਰਬਸੰਮਤੀ ਨਾਲ ਆਜ਼ਾਦ (ਰਜਿ:) ਪ੍ਰੈੱਸ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਕਲੱਬ ਦੀ ਕਾਰਜਕਾਰਨੀ ਬਣਾਉਣ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ ਜੋ ਕਿ ਪ੍ਰਧਾਨ ਕ੍ਰਿਸ਼ਨ ਕੁਮਾਰ ਵੱਲੋਂ ਆਉਂਦੇ ਦਿਨਾਂ ਤੱਕ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਇਹ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਕਲੱਬ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਸਮਾਜ ਸੇਵੀ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ ਅਤੇ ਪੱਤਰਕਾਰਾਂ ਨੂੰ ਆਉਣ ਵਾਲੀਆਂ ਦਿਰਪੇਸ਼ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ 'ਤੇ ਕੀਤਾ ਜਾਵੇਗਾ। ਇਸ ਮੌਕੇ ਨਵਨਿਯੁਕਤ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਵਿੱਚ ਸ਼ਾਮਲ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਸਮਾਜ ਸੇਵੀ ਕਾਰਜਾਂ ਦੇ ਨਾਲ-ਨਾਲ ਪੱਤਰਕਾਰਾਂ ਦੀ ਭਲਾਈ ਲਈ ਵੀ ਕਾਰਜ ਕੀਤੇ ਜਾਣਗੇ। ਇਸ ਮੌਕੇ . ਪੱਤਰਕਾਰ ਰਜਿੰਦਰ ਕੁਮਾਰ ਦੁਆ 'ਸੁਖਵਿੰਦਰ ਸਿੰਘ , ਤਿਲਕ ਸਿੰਘ ਰਾਏ , ਗੁਰਦੇਵ ਸਿੰਘ ਗਿੱਲ , ਹਰਜਿੰਦਰ ਸਿੰਘ ,ਜਸਵੰਤ ਸਿੰਘ ਸੇਖੋਂ , ਤਜਿੰਦਰ ਸਿੰਘ , ਗੌਰਵ ਕਟਾਰੀਆ , ਜੋਗਿੰਦਰ ਸਿੰਘ ਖ਼ਾਲਸਾ ,ਆਦਿ ਹਾਜ਼ਰ ਸਨ।