ਖੇਤੀਬਾੜੀ ਵਿਭਾਗ PAU ਵੱਲੋਂ ਆਨਲਾਈਨ ਮੇਲਾ ਕਰਵਾਇਆ
ਜੈਤੋ 19 ਸਤੰਬਰ (ਸੋਨੂੰ ਬਾਂਸਲ /ਵਿਜੈ ਮਹਿਰਾ) ਫਰੀਦਕੋਟ ਜਿਲ੍ਹੇ ਦੀ ਜੈਤੋ ਮੰਡੀ ਵਿਖੇ ਕਰੋਨਾ ਮਹਾਮਾਰੀ ਦੇ ਚਲਦਿਆਂ ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅੱਜ ਇਕ ਦਿਵਸੀ ਆਨਲਾਈਨ ਕਿਸਾਨ ਮੇਲਾ ਕਰਵਾਇਆ ਗਿਆ। ਜਿਸ ਵਿੱਚ ਡਾ.ਨਿਸ਼ਾਨ ਸਿੰਘ(ADO)ਡਾ.ਪਾਖਰ ਸਿੰਘ (ਬਲਾਕ ਅਫਸਰ ਕੋਟਕਪੂਰਾ)ਵਲੋਂ ਮੁੱਖ ਖੇਤੀਬਾੜੀ ਅਫਸਰ ਡਾ.ਹਰਨੇਕ ਸਿੰਘ ਰੋਡੇ (ਨੈਸ਼ਨਲ ਅਵਾਰਡੀ)ਦੇ ਦਿਸ਼ਾ ਨਿਰਦੇਸ਼ਾਂ ਤੇ ਕਿਸਾਨਾਂ ਨੂੰ ਕਰੋਨਾ ਮਹਾਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਹੋ ਜਿਹੇ ਸਮੇਂ ਦੋਰਾਨ ਖੇਤੀਬਾੜੀ ਨਾਲ ਸਬੰਧਿਤ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਕਰਦੇ ਹੋਏ ਜੈਤੋ ਮੰਡੀ ਦੇ ਇਲਾਕੇ ਦੇ ਕਿਸਾਨਾਂ ਨੂੰ ਨਵੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿਚ SDM ਮੈਡਮ ਡਾ. ਮਨਦੀਪ ਕੌਰ ਉਚੇਚੇ ਤੌਰ ਤੇ ਹਾਜ਼ਰ ਹੋਏ। ਇਸ ਪ੍ਰੋਗਰਾਮ ਦੀ ਅਗਵਾਈ ਸ਼੍ਰੀ ਪਵਨ ਕੁਮਾਰ ਗੋਇਲ(ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਫਰੀਦਕੋਟ)ਦੁਆਰਾ ਕੀਤੀ ਗਈ। ਇਸ ਮੌਕੇ ਜੀਤੂ ਬਾਂਸਲ ,ਲੱਕੀ ਅਰੋੜਾ,ਪੰਕਜ ਗੋਇਲ, ਰਮੇਸ਼ ਵਰਮਾ ਆਦਿ ,ਦੁਕਾਨਦਾਰ ਅਤੇ ਇਲਾਕੇ ਦੇ ਕਿਸਾਨ ਵੀਰ ਹਾਜ਼ਰ ਹੋਏ ਅਤੇ ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਹਾਸਲ ਕੀਤੀ।ਪੋ੍ਗਰਾਮ ਦੀ ਸਮਾਪਤੀ ਸਮੇਂ ਸ਼ੀ੍ ਪਵਨ ਗੋਇਲ ਜੀ ਨੇ ਡਾ. ਹਰਨੇਕ ਸਿੰਘ ਰੋਡੇ (ਨੈਸ਼ਨਲ ਅਵਾਰਡੀ) ਤੇ SDM ਮੈਡਮ ਡਾ. ਮਨਦੀਪ ਕੌਰ ਦਾ ਪੋ੍ਗਰਾਮ ਵਿੱਚ ਪਹੁੰਚਣ 'ਤੇ ਅਤੇ ਜ਼ਰੂਰੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।