EPaper SignIn

ਬ ਸੀਵਰੇਜ ਪਾਉਣ ਦਾ ਕੰਮ ਸੁਸਤ ਲੋਕ ਦੁੱਖੀ
  • 151130018 - SITA RAM 0



ਮਿਤੀ 19 ਸਤੰਬਰ (ਸੋਨੂੰ ਬਾਂਸਲ /ਵਿਜੈ)ਫਰੀਦਕੋਟ ਜਿਲ੍ਹੇ ਦੇ ਜੈਤੋ ਮੰਡੀ ਵਿਖੇ ਬਠਿੰਡਾ ਰੋਡ ਉੱਪਰ ਸੀਵਰੇਜ਼ ਬੋਰਡ ਵੱਲੋਂ ਪਾਏ ਜਾ ਰਹੇ ਸੀਵਰੇਜ਼ ਦਾ ਕੰਮ ਬਹੁਤ ਸੁਸਤ ਰਫਤਾਰ ਨਾਲ ਚੱਲਣ ਕਾਰਨ ਦੁਕਾਨਦਾਰਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇੱਕ ਪਾਸੇ ਕਰੋਨਾ ਮਹਾਮਾਰੀ ਕਾਰਨ ਲੋਕ ਬਿਮਾਰ ਹੋ ਰਹੇ ਹਨ ਅਤੇ ਦੂਜੇ ਪਾਸੇ ਸੀਵਰੇਜ਼ ਦੇ ਕੰਮ ਤੋਂ ਉੱਡ ਰਹੀ ਮਿੱਟੀ ਖਾ ਕੇ ਬਿਮਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹ ਕੰਮ ਕਈ ਮਹੀਨੇ ਤੋਂ ਸੁਸਤ ਰਫਤਾਰ ਨਾਲ ਚਲ ਰਿਹਾ ਹੈ ਜਿਸ ਨਾਲ ਉਹਨਾਂ ਨੂੰ ਬਹੁਤ ਆਰਥਿਕ ਨੁਕਸਾਨ ਹੋ ਰਿਹਾ ਹੈ ।ਉਹਨਾਂ ਕਿਹਾ ਕਿ ਜੈਤੋ ਦੀ ਮੁੱਖ ਸੜਕ ਹੋਣ ਕਰਕੇ ਇਸ ਸੜਕ ਉੱਪਰ ਬਹੁਤ ਜਿਆਦਾ ਟਰੈਫਿਕ ਰਹਿੰਦਾ ਹੈ ਜਿਸ ਕਾਰਨ ਬਹੁਤ ਸਾਰੇ ਹਾਦਸੇ ਵੀ ਹੋ ਚੁੱਕੇ ਹਨ।ਸਾਰੇ ਦੁਕਾਨਦਾਰਾਂ ਵੱਲੋਂ ਜੈਤੋ ਦੇ ਪ੍ਰਸ਼ਾਸਨ ਅਤੇ SDM ਮੈਡਮ ਮਨਦੀਪ ਕੌਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਸੜਕ ਦੇ ਕੰਮ ਨੂੰ ਪਹਿਲ ਦੇ ਅਧਾਰ ਤੇ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਤਾਂ ਜੋ ਦੁਕਾਨਦਾਰਾਂ ਦਾ ਕੰਮ ਸ਼ੁਰੂ ਹੋ ਸਕੇ।ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਉੱਤੇ ਹਰ ਰੋਜ਼ ਦੋ ਵਾਰ ਪਾਣੀ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਉੱਡ ਰਹੀ ਮਿੱਟੀ ਦੀ ਸਮਸਿਆ ਤੋਂ ਰਾਹਤ ਮਿਲ ਸਕੇ ਅਤੇ ਲੋਕ ਬਿਮਾਰੀਆਂ ਤੋਂ ਬਚ ਸਕਣ।ਉਹਨਾਂ ਕਿਹਾ ਕਿ ਨਗਰ ਕੌਂਸਲ ਨੂੰ ਵਾਰ -ਵਾਰ ਬੇਨਤੀ ਕਰਨ ਦੇ ਬਾਵਜੂਦ ਇਥੇ ਕੋਈ ਪਾਣੀ ਦਾ ਛਿੜਕਾਅ ਨਹੀਂ ਕੀਤਾ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਉਹਨਾਂ ਦੀ ਮੰਗ ਉਪਰ ਧਿਆਨ ਨਹੀਂ ਦਿੱਤਾ ਤਾਂ ਉਸ ਸੜਕ ਨੂੰ ਬੰਦ ਕਰਕੇ ਧਰਨਾ ਲਗਾਇਆ ਜਾਵੇਗਾ।

Subscriber

173733

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात