ਯੂਥ ਕਾਂਗਰਸ ਵਲੋਂ ਆਰਡੀਨੈਂਸ ਲਾਗੂ ਕਰਨ ਵਿਰੋਧਵਜੋ ਮੀਟਿੰਗ
- 151128798 - TIRTH SINGH
0
ਜੈਤੋ 18 ਸਤੰਬਰ ( ਵਿਜੇ ਮਿਹਰਾ/ਸੋਨੂੰ ਬਾਂਸਲ) ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਫਰੀਦਕੋਟ ਵਿਖੇ ਉਦੇਵੀਰ ਸਿੰਘ ਢਿੱਲੋਂ ਜਰਨਲ ਸਕੱਤਰ ਪੰਜਾਬ ਯੂਥ ਕਾਂਗਰਸ ਅਤੇ ਇੰਚਾਰਜ ਫਰੀਦਕੋਟ ਦੀ ਕਮਾਂਡ ਹੇਠ ਜ਼ਿਲ੍ਹਾ ਯੂਥ ਕਾਂਗਰਸ ਫਰੀਦਕੋਟ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਯੂਥ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੱਢੀ ਜਾ ਰਹੀ ਟ੍ਰੈਕਟਰ ਰੈਲੀ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਲੈ ਕੇ ਦਿੱਲੀ ਪਹੁਚਣ ਲਈ ਕਿਆ ਗਿਆ ਇਸ ਮੀਟਿੰਗ ਵਿੱਚ ਗੁਰਲਾਲ ਭੁੱਲਰ ਭਲਵਾਨ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਫਰੀਦਕੋਟ, ਪਰਮਿੰਦਰ ਡਿੰਪਲ ਇੰਚਾਰਜ ਫਰੀਦਕੋਟ,ਬਲਕਰਨ ਨੰਗਲ ਸਕੱਤਰ ਪੰਜਾਬ ਯੂਥ ਕਾਂਗਰਸ ਮਨਜਿੰਦਰ ਹੈਪੀ ਪ੍ਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜੈਤੋ ,ਸੁਖਚੈਨ ਸਿੰਘ ਚੈਨਾ ਹਲਕਾ ਯੂਥ ਕਾਂਗਰਸ ਪ੍ਰਧਾਨ ਫਰੀਦਕੋਟ,ਜਸਪ੍ਰੀਤ ਜੱਸਾ ਹਲਕਾ ਯੂਥ ਕਾਂਗਰਸ ਪ੍ਰਧਾਨ ਕੋਟਕਪੁਰਾ ਤੇ ਮਨਪ੍ਰੀਤ ਸੇਖੋ ਜਿਲਾ ਪ੍ਰੀਸ਼ਦ ਮੈਂਬਰ,ਮਨਦੀਪ ਤਿਵਾੜੀ ਹਰਵੀਰ ਢਿੱਲੋਂ ਬੂਟਾ ਵਾਂਦਰ ਜਿਲ੍ਹਾ ਮੀਤ ਪ੍ਰਧਾਨ,ਜਗਜੀਤ ਬਬਲਾ,ਬੱਬੂ ਕੋਟਸੁਖੀਆ ਤੇ ਸਾਰੇ ਬਲਾਕ ਪ੍ਰਧਾਨ ਹਾਜਰ ਸਨ।