EPaper SignIn

69 ਡਿਸਚਾਰਜ 338 ਵਿਅਕਤੀਆਂ ਦੇ ਸੈਪਲ ਜਾਂਚ ਲਈ ਭੇਜੇ
  • 151113014 - CHARANJIT SINGH 0



ਮੋਗਾ 18 ਸਤੰਬਰ ( Charanjit Gahla)ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 22 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਜਿਲੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 435 ਹੋ ਗਈ ਹੈ ਜਿੰਨਾਂ ਵਿੱਚੋ 369 ਕੇਸਾਂ ਨੂੰ ਹੋਮ ਆਈਸੋਲੇਸਟ, 12 ਕੇਸਾਂ ਨੂੰ ਲੈਵਲ 1 ਅਤੇ 27 ਕੇਸਾਂ ਨੂੰ ਲੈਵਲ 2 ਆਈਸੋਲੇਸਨ ਸੈਟਰਾਂ ਵਿੱਚ ਦਾਖਲ ਹਨ। ਅੱਜ ਜ਼ਿਲੇ ਵਿੱਚੋ ਸਿਹਤ ਵਿਭਾਗ ਨੇ 69 ਕਰੋਨਾ ਮਰੀਜਾਂ ਨੂੰ ਦਰੁਸਤ ਹਾਲਤ ਵਿੱਚ ਕਰੋਨਾ ਰਿਪੋਰਟ ਨੇਗੇਟਿਵ ਪ੍ਰਾਪਤ ਹੋਣ ਤੇ ਡਿਸਚਾਰਜ ਕੀਤਾ। ਉਨਾਂ ਕਿਹਾ ਕਿ ਸਿਹਤ ਵਿਭਾਗ ਮੋਗਾ ਨੇ ਹੁਣ ਤੱਕ ਕੁੱਲ 38048 ਕਰੋਨਾ ਸੈਪਲ ਇਕੱਤਰ ਕੀਤੇ ਹਨ, ਜਿੰਨਾਂ ਵਿੱਚੋ 35585 ਸੈਪਲਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 263 ਦੀ ਰਿਪੋਰਟ ਦਾ ਇੰਤਜਾਰ ਹੈ। ਜਿਕਰਯੋਗ ਹੈ ਕਿ ਸਿਹਤ ਵਿਭਾਗ ਮੋਗਾ ਨੇ ਅੱਜ ਕੁੱਲ 338 ਸੈਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਮਿਸਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਇੱਕ ਆਦਤ ਵਜੋ ਅਪਣਾਉਣਾ ਚਾਹੀਦਾ ਹੈ, ਕਿਉਕਿ ਇੱਕਮਾਤਰ ਸਾਵਧਾਨੀ ਹੀ ਇਸ ਵਾਈਰਸ ਤੋ ਬਚਾਅ ਦਾ ਸਾਧਨ ਹੈ। ਉਨਾਂ ਕਿਹਾ ਕਿ ਵਾਰ ਵਾਰ ਹੱਥਾਂ ਨੂੰ ਧੋਣਾ, ਸਮਾਜਿਕ ਦੂਰੀ ਬਰਕਰਾਰ ਰੱਖਣੀ, ਸੈਨੇਟਾਈਜਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਬੇਲੋੜੀ ਮੂਵਮੈਟ ਬੰਦ ਕਰਨੀ, ਆਦਿ ਸਾਵਧਾਨੀਆਂ ਨਾਲ ਅਸੀ ਕਰੋਨਾ ਤੋ ਬਚੇ ਰਹਿ ਸਕਦੇ ਹਾਂ । ਉਨਾਂ ਕਿਹਾ ਕਿ ਪੰਜਾਬ ਸਰਕਾਰ/ਜ਼ਿਲਾ ਪ੍ਰਸ਼ਾਸਨ ਸਾਡੀ ਭਲਾਈ ਲਈ ਹੀ ਸਖਤ ਕਦਮ ਚੁੱਕ ਰਹੀ ਹੈ ਜਿਸਦੀ ਪਾਲਣਾ ਕਰਨ ਦੀ ਬਹੁਤ ਜਿਆਦਾ ਜਰੂਰਤ ਹੈ। ਉਨਾਂ ਸਮੂਹ ਜ਼ਿਲਾ ਵਾਸੀਆਂ ਨੂੰ ਘਰ ਰਹੋ ਸੁਰੱਖਿਅਤ ਰਹੋ ਦੀ ਅਪੀਲ ਵੀ ਕੀਤੀ।

Subscriber

173733

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात