EPaper SignIn

ਸੰਗੀਤਕ ਸ਼ਾਜ ਵਾਦਨ ਵੰਨਗੀ ਦੇ ਬਲਾਕ ਪੱਧਰੀ ਨਤੀਜੇ ਐਲਾਨੇ
  • 151113014 - CHARANJIT SINGH 0



ਮੋਗਾ, 18 ਸਤੰਬਰ ( Charanjit Gahla)ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਸੰਗੀਤਕ ਸ਼ਾਜ ਵਾਦਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਜਿਲ੍ਹਾ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ 'ਚ ਹਿੱਸਾ ਲਿਆ। ਜਿਲ੍ਹਾ ਸਿੱਖਿਆ ਅਫਸਰ (ਐਲੀ.) ਜਸਵਿੰਦਰ ਕੌਰ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਇਮਰੀ ਵਰਗ ਦੇ ਬਲਾਕ ਬਾਘਾ ਪੁਰਾਣਾ ਵਿੱਚੋਂ ਗੁਰਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਠੱਠੀ ਭਾਈ ਦੇ ਵਿਦਿਆਰਥੀ ਨੇ ਪਹਿਲਾ ਅਤੇ ਖ਼ੁਸ਼ੀ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਮੱਲਕੇ ਦੀ ਵਿਦਿਆਰਥਣ ਨੇ ਦੂਸਰਾ ਸਥਾਨ, ਬਲਾਕ ਧਰਮਕੋਟ-1 ਵਿੱਚੋਂ ਅਨੁਰਾਗ ਸਰਕਾਰੀ ਪ੍ਰਾਇਮਰੀ ਸਕੂਲ ਅਗਵਾੜ ਕਾਲੂਕਾ ਨੇ ਪਹਿਲਾ ਸਥਾਨ ਅਤੇ ਰਣਵੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੋਕਰੀ ਵਹਿਣੀਵਾਲ ਨੇ ਦੂਸਰਾ ਸਥਾਨ ,ਬਲਾਕ ਧਰਮਕੋਟ-2 ਵਿੱਚੋਂ ਕ੍ਰਿਸ਼ ਸਾਊ ਨੇ ਪਹਿਲਾ ਸਥਾਨ, ਬਲਾਕ ਮੋਗਾ-1 ਵਿੱਚੋਂ ਜੈਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਛੋਟਾ ਘਰ ਨੇ ਪਹਿਲਾ ਸਥਾਨ ਅਤੇ ਗੁਰਪ੍ਰੀਤ ਸਿੰਘ ਸ ਪ ਸ ਸ਼ੋਸ਼ਣ ਨੇ ਦੂਜਾ ਸਥਾਨ ਹਾਸਲ ਕੀਤਾ, ਬਲਾਕ ਮੋਗਾ-2 ਵਿੱਚੋਂ ਜਸਵੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਹੋਨਾ ਨੇ ਪਹਿਲਾ ਸਥਾਨ ਅਤੇ ਬਾਦਲ ਸਰਕਾਰੀ ਪ੍ਰਾਇਮਰੀ ਸਕੂਲ ਸਾਧਾ ਵਾਲੀ ਬਸਤੀ ਮੋਗਾ ਨੇ ਦੂਸਰਾ ਸਥਾਨ ਹਾਸਲ ਕੀਤਾ। ਬਲਾਕ ਨਿਹਾਲ ਸਿੰਘ ਵਾਲਾ ਵਿੱਚੋ ਅਕਾਲਜੋਤ ਕੌਰ ਹਿੰਮਤਪੁਾਰਾ ਨੇ ਪਹਿਲਾ ਅਤੇ ਸੁਲਤਾਨ ਖਾਨ ਬਿਲਾਸਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਿਡਲ ਵਰਗ ਵਿੱਚ ਬਲਾਕ ਬਾਘਾ ਪੁਰਾਣਾ ਤੋਂ ਅਰਸ਼ਦੀਪ ਸਿੰਘ ਸਰਕਾਰੀ ਹਾਈ ਸਕੂਲ ਨੱਥੋ ਕੇ ਨੇ ਪਹਿਲਾ ਸਥਾਨ ਅਤੇ ਸਿਮਰਨਦੀਪ ਕੌਰ ਸਰਕਾਰੀ ਹਾਈ ਸਕੂਲ ਲੰਗੇਆਣਾ ਖ਼ੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਧਰਮਕੋਟ-1 ਤੋਂ ਗਗਨਦੀਪ ਕੌਰ ਸਰਕਾਰੀ ਕੰਨਿਆ ਹਾਈ ਸਕੂਲ ਭਿੰਡਰ ਕਲਾਂ ਨੇ ਪਹਿਲਾ ਸਥਾਨ ਅਤੇ ਜਗਰਾਣਾ ਸਿੰਘ ਸਰਕਾਰੀ ਹਾਈ ਸਕੂਲ ਲੋਹਗੜ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਧਰਮਕੋਟ-2 ਤੋਂ ਗਗਨਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਮੰਦਰ ਨੇ ਪਹਿਲਾ ਸਥਾਨ ,ਬਲਾਕ ਮੋਗਾ-2 ਤੋਂ ਰਣਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂਹੜਚੱਕ ਨੇ ਪਹਿਲਾ ਸਥਾਨ ਅਤੇ ਹਰਵੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਜਦੀਦ ਨੇ ਦੂਜਾ ਸਥਾਨ ਹਾਸਲ ਕੀਤਾ। ਬਲਾਕ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਾ ਨੇ ਪਹਿਲਾ ਸਥਾਨ ਅਤੇ ਇਮਾਸੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਦੂਜਾ ਸਥਾਨ ਹਾਸਲ ਕੀਤਾ। ਇਸ ਤੋ ਇਲਾਵਾ ਸੈਕੰਡਰੀ ਵਰਗ ਵਿੱਚ ਬਲਾਕ ਬਾਘਾ ਪੁਰਾਣਾ ਤੋਂ ਮਨਮੀਤ ਸਿੰਘ ਸਰਕਾਰੀ ਹਾਈ ਸਕੂਲ ਪੰਜ ਗਰਾਈਂ ਖ਼ੁਰਦ ਨੇ ਪਹਿਲਾਂ ਸਥਾਨ, ਸਿਮਰਨਪ੍ਰੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਨੇ ਦੂਜਾ ਸਥਾਨ ਬਲਾਕ ਧਰਮਕੋਟ-1 ਤੋਂ ਯਾਦਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਲੋਹਗੜ੍ਹ ਨੇ ਪਹਿਲਾ ਸਥਾਨ ਅਤੇ ਸਤਨਾਮ ਸਿੰਘ ਸਰਕਾਰੀ ਹਾਈ ਸਕੂਲ ਰਾਊਵਾਲ ਮੇਲਕ ਕੰਗਾਂ ਨੇ ਦੂਜਾ ਸਥਾਨ, ਬਲਾਕ ਧਰਮਕੋਟ-2 ਤੋਂ ਅਮਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੇਰ ਨੇ ਪਹਿਲਾ ਸਥਾਨ, ਬਲਾਕ ਮੋਗਾ-1 ਤੋਂ ਭਗਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਨੇ ਪਹਿਲਾ ਸਥਾਨ ਅਤੇ ਜਸਮਨਪ੍ਰੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਾਲਾ ਨੇ ਦੂਜਾ ਸਥਾਨ, ਬਲਾਕ ਮੋਗਾ-2 ਤੋਂ ਹਰਮਨਜੋਤ ਕੌਰ ਸਰਕਾਰੀ ਹਾਈ ਸਕੂਲ ਬੁੱਕਣਵਾਲਾ ਨੇ ਪਹਿਲਾ ਸਥਾਨ, ਬਲਾਕ ਨਿਹਾਲ ਸਿੰਘ ਵਾਲਾ ਤੋਂ ਜਸਕਰਨ ਸਿੰਘਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਣੀਆ ਨੇ ਪਹਿਲਾ ਸਥਾਨ ਅਤੇ ਹਰਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋ ਕੇ ਨੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ 20 ਸਤੰਬਰ ਤੱਕ ਵਿਦਿਆਰਥੀ ਜ਼ਿਲ੍ਹਾ ਪੱਧਰ ਤੇ ਆਪਣੀਆਂ ਵੀਡੀਓਜ਼ ਅਪਲੋਡ ਕਰਨਗੇ ਅਤੇ ਇਸ ਤੋ ਬਾਅਦ 21 ਤੋ 27 ਸਤੰਬਰ 2020 ਤੱਕ ਰਾਜ ਪੱਧਰੀ ਮੁਕਾਬਲੇ ਇਸੇ ਵੰਨਗੀ (ਸੰਗੀਤਕ ਸਾਜ਼ੋ ਸਾਮਾਨ ਵਜਾਉਣਾ) ਸ਼ੁਰੂ ਕੀਤੇ ਜਾਣਗੇ, ਜਿੰਨ੍ਹਾਂ ਮੁਕਾਬਲਿਆਂ ਦਾ 28 ਸਤੰਬਰ ਨੂੰ ਮੁੱਖ ਦਫ਼ਤਰ ਵੱਲੋ ਨਤੀਜ਼ਾ ਘੋਸ਼ਤਿ ਕਰ ਦਿੱਤਾ ਜਾਵੇਗਾ। ਮੀਡੀਆ ਕੋਆਰਡੀਨੇਟਰ ਹਰਸ਼ ਕੁਮਾਰ ਨੇ ਦੱਸਿਆ ਕਿ ਜਿੱਥੇ ਹੁਣ ਬੱਚੇ ਪੰਜਾਬ ਅਚੀਵਮੈਟ ਸਰਵੇ ਦੀ ਤਿਆਰੀ ਕਰ ਰਹੇ ਹਨ ਉੱਥੇ ਹੀ ਚੱਲ ਰਹੇ ਵਿੱਦਿਅਕ ਮੁਕਾਬਲਿਆਂ ਵਿੱਚ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਇਸ ਮੌਕੇ ਉਹਨਾ ਦੇ ਨਾਲ ਪੜ੍ਹੋ ਪੰਜਾਬ ਟੀਮ ਤੋ ਜਿਲ੍ਹਾ ਕੁਆਡੀਨੇਟ੍ਰ ਮਨਮੀਤ ਰਾਏ ਅਤੇ ਬਲਦੇਵ ਰਾਮ ਹਾਜ਼ਰ ਸਨ।

Subscriber

173733

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात