एक बार क्लिक कर पोर्टल को Subscribe करें खबर पढ़े या अपलोड करें हर खबर पर इनकम पाये।
                        
                 
                     
                      ਰਾਬੜਾ ਪੈਟਰੋਲ ਪੰਪ ਦੇ ਮਾਲਕਾਂ ਨੇ ਵੰਡੇ ਮਾਸਕ ਤੇ ਸੈਨੇਟਾ
                       
                       
                          
                           
                                            - 151118038 - GURJEET SINGH DHILLON 
                                                
                                        
                                                    
                                                
                                                        
               0
                                            
										    
                                                 
                                        
                                                  
                                                
                                                       
               0
                                            
										    
                                 
                                                
 13 Jul 2020 23:34 PM
      
    
              
                  
                 
ਕੋਰੋਨਾ ਦੌਰਾਨ ਰਾਬੜਾ ਪੈਟਰੋਲ ਪੰਪ ਦੇ ਮਾਲਕਾਂ ਨੇ ਵੰਡੇ ਸੈਨੇਟਾਈਜਰ 
ਫਰੀਦਕੋਟ -ਗੁਰਜੀਤ ਸਿੰਘ ਢਿੱਲੋਂ:-ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਰਾਸ਼ਨ, ਕੱਪੜੇ, ਦਵਾਈਆਂ ਤੋਂ ਇਲਾਵਾ ਹੋਰ ਘਰੇਲੂ ਵਰਤਣ ਵਾਲਾ ਸਮਾਨ ਵੰਡ ਰਹੀਆਂ ਹਨ ਉਥੇ ਹੀ ਰਾਬੜਾ ਪੈਟਰੋਲ ਪੰਪ ਦੇ ਮੈਨੇਜਰ ਹਰਦੀਪ ਸਿੰਘ ਰਿਚੀ  ਅਤੇ ਉਸ ਦੇ ਸਾਥੀਆਂ ਵੱਲੋਂ ਮਿਲ ਕੇ ਪੰਪ ਤੇ ਆਉਣ ਵਾਲੇ ਵਿਅਕਤੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਹੱਥਾਂ ਨੂੰ ਸੈਨੇਟਾਈਜਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਮਹਾਂਮਾਰੀ ਤੋਂ ਜਾਣੂ ਕਰਵਾਇਆ ਜਾਂਦਾ ਹੈ। ਇਸ ਮੌਕੇ ਫੀਲਡ ਅਫਸਰ ਇੰਡੀਆ ਆਫਿਸ ਦੇ ਵਿਜੈ ਸਿੰਘ ਨੇ ਦੱਸਿਆ ਕਿ ਪੰਪ ਤੇ ਆਉਣ ਵਾਲੇ ਮੁਸਾਫਰਾਂ ਨੂੰ ਸੈਨੇਟਾਈਜਰ ਅਤੇ ਮਾਸਕ ਮੁਫਤ ਵੰਡ ਕੇ ਉਨ੍ਹਾਂ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਜਾਣੂ ਕਰਵਾਇਆ ਜਾਂਦਾ ਹੈ ਅਤੇ ਸਾਧਨਾਂ ਵਿੱਚ ਤੇਲ ਪਵਾਉਣ ਵੇਲੇ ਵੀ ਸਰਕਾਰੀ ਹਦਾਇਤਾਂ ਅਨੁਸਾਰ ਆਪਸੀ ਦੂਰੀ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ। ਉਕਤ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਪਰਵੇਜ਼ ਰਿਹਾਮ ਨੇ ਕਿਹਾ ਕਿ ਸਾਨੂੰ ਸਰਕਾਰੀ ਹਦਾਇਤਾਂ ਅਨੁਸਾਰ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਘਰੋਂ ਨਿਕਲਣ ਸਮੇਂ ਆਪਣੇ ਸਰੀਰ ਨੁੰ ਚੰਗੀ ਤਰ੍ਹਾਂ ਢੱਕ ਕੇ ਅਤੇ ਆਪਸੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।  ਇਸ ਮੌਕੇ ਹੋਰ ਵੀ ਆਗੂ ਸ਼ਾਮਿਲ ਸਨ।