29 ਮਾਰਚ ਪੰਜਾਬ ਫਿਰੋਜਪੁਰ
ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਕੀਮੇਵਾਲਾ ਦੇ ਨਸ਼ੇੜੀ ਮਨਜੀਤ ਸਿੰਘ ਉਰਫ਼ ਮਿੱਤਨ ਉਮਰ ਪੁੱਤਰ ਮੇਜਰ ਸਿੰਘ ਉਮਰ 38 ਸਾਲ ਨੇ ਮਾਂ ਦੇ ਆਪਣੇ ਹਿੱਸੇ ਦਾ ਆਪਣੀ ਜ਼ਮੀਨ ਦਾ ਹਿੱਸਾ ਨਾ ਦੇਣ ਕਾਰਨ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਮਾਤਾ ਪਾਲ ਕੌਰ ਗੰਭੀਰ ਜ਼ਖ਼ਮੀ ਹੋ ਗਈ। . ਪਹਿਲਾਂ ਉਸਨੂੰ ਜ਼ੀਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਡਾਕਟਰਾਂ ਨੇ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ। ਲੜਕੇ ਮਨਜੀਤ ਸਿੰਘ ਦੇ ਭਰਾ ਗੁਰਮੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਦੋ ਭਰਾ ਹਾਂ, ਮੇਰੇ ਪਿਤਾ ਦੀ ਮੌਤ ਹੋ ਗਈ ਹੈ, ਮੈਂ ਅਤੇ ਮੇਰੀ ਮਾਂ ਸਾਡੇ ਘਰ ਸੀ ਤਾਂ ਮੇਰੇ ਭਰਾ ਨੇ ਰਾਈਫਲ ਲੈ ਕੇ ਸਾਡੇ ਦੋਵਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਮੈਂ ਤਾਂ ਬਚ ਗਿਆ ਪਰ ਮੇਰੀ ਮਾਤਾ ਪਾਲ ਕੌਰ .ਜ਼ਖਮੀ ਉਹ ਗਈ ਹੋ ਗਈ ਗੁਰਮੀਤ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਨੇ ਦੋਵਾਂ ਭਰਾਵਾਂ ਨੂੰ ਜ਼ਮੀਨ ਦਾ ਬਰਾਬਰ ਹਿੱਸਾ ਦਿੱਤਾ ਸੀ ਅਤੇ ਤੀਜਾ ਹਿੱਸਾ ਉਸ ਨੇ ਜ਼ਮੀਨ ਦਾ ਹਿੱਸਾ ਆਪਣੇ ਕੋਲ ਰੱਖਿਆ ਸੀ। ਪਰ ਮੇਰਾ ਭਰਾ ਇੱਕ ਵੱਡਾ ਨਸ਼ੇੜੀ ਹੈ ਅਤੇ ਮੇਰੀ ਮਾਂ ਤੋਂ ਆਪਣਾ ਹਿੱਸਾ ਮੰਗ ਰਿਹਾ ਹੈ ਪਰ ਮੇਰੀ ਮਾਂ ਇਨਕਾਰ ਕਰ ਰਹੀ ਹੈ। ਉਸ ਨੇ ਫਿਰ ਮੇਰੀ ਮਾਂ ਤੋਂ ਜ਼ਮੀਨ ਦਾ ਹਿੱਸਾ ਮੰਗਿਆ ਜਦੋਂ ਉਸਨੇ ਇਨਕਾਰ ਕੀਤਾ ਤਾਂ ਉਸਨੇ ਗੋਲੀਆਂ ਚਲਾ ਦਿੱਤੀਆਂ, ਪੁਲਿਸ ਨੂੰ ਸੂਚਨਾ ਦਿੱਤੀ ਗਈ। ਮਨਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ
(ਆਸ਼ਾ ਸ਼ਰਮਾ) ਜਿਲ੍ਹਾ ਇੰਚਾਰਜ ਫਿਰੋਜਪੁਰ ਪੰਜਾਬ