EPaper SignIn

ਪਕੇ ਮੋਰਚੇ ਤੇ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ
  • 151034652 - GURLAL SINGH VAROLA 0



ਜੀਰਾ, 31 ਜੁਲਾਈ(ਪੰਜਾਬ ਇੰਚਾਰਜ ਗੁਰਲਾਲ ਸਿੰਘ ਵਰੋਲਾ)ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ 5 ਅਗਸਤ ਨੂੰ ਕਨਵੈਨਸਨ ਕਰਕੇ 7 ਸਤੰਬਰ ਨੂੰ ਪੱਕੇ ਮੋਰਚੇ ਤੇ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ ਦਾ ਕੀਤਾ ਜਾਵੇਗਾ ਆਗਾਜ । -------------------------------ਅਕਾਲੀ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਨਿੱਜੀਕਰਨ ਤੇ ਉਦਾਰੀਕਰਨ ਦੀ ਨੀਤੀ ਨੂੰ ਕੋਵਿਡ-19 ਦੇ ਉਹਲੇ ਵਿੱਚ ਲਾਗੂ ਕਰਕੇ ਰੇਲਵੇ,ਕੋਇਲਾ ਖਾਣਾ, ਐੱਲ.ਆਈ.ਸੀ., ਏਅਰ ਬ ਇੰਡੀਆ, ਬੈਂਕ ਸੈਕਟਰ, ਇੱਕ ਦੇਸ਼ ਇੱਕ ਮੰਡੀ, ਬਿਜਲੀ, ਸਿਹਤ- ਸਿੱਖਿਆ, ਸੜਕਾਂ ਆਦਿ ਕਾਰਪੋਰੇਟ ਕੰਪਨੀਆਂ ਅੱਗੇ ਪਰੋਸ ਦਿੱਤਾ ਹੈ ਤੇ ਹੁਣ ਜ਼ਮੀਨ ਗ੍ਰਹਿਣ ਐਕਟ 2013 ਵਿੱਚ ਸੋਧ ਕਰਕੇ ਆਰਡੀਨੈਂਸ ਕਰਨ ਦੀ ਤਿਆਰੀ ਹੈ। ਖੇਤੀ ਮੰਡੀ ਤੋੜਨ ਸਮੇਤ ਨਿੱਜੀਕਰਨ ਤੇ ਉਦਾਰੀਕਰਨ ਦੀ ਨੀਤੀ ਨੂੰ ਕਿਰਤੀ ਕਾਮਿਆਂ ਲਈ ਘਾਤਕ ਸਮਝਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 4 ਜ਼ੋਨਾਂ ਮਖੂ,ਮੁਲਾਂਵਾਲਾ,ਜੀਰਾ-1, ਜੀਰਾ-2 ਦੀ ਗੁਰਦੁਆਰਾ ਸ਼ੀਹਣੀ ਸਾਹਿਬ ਪਿੰਡ ਮੇਹਰ ਸਿੰਘ ਵਾਲਾ ਵਿਖੇ ਕਨਵੈਨਸ਼ਨ ਕੀਤੀ ਜਾ ਰਹੀ ਹੈ। ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲ੍ਹੀਵਾਲਾ ਤੇ ਜਿਲ੍ਹਾ ਮੀਤ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਕਿਹਾ ਕੇ ਸੂਬਾ ਕਮੇਟੀ ਦੇ ਸੱਦੇ ਉੱਤੇ 7 ਸਤੰਬਰ ਨੂੰ D.C ਦਫ਼ਤਰ ਫ਼ਿਰੋਜ਼ਪੁਰ ਅੱਗੇ ਮੋਰਚਾ ਲਗਾਕੇ ਜੇਲ ਭਰੋ ਅੰਦੋਲਨ ਦੇ ਕੀਤੇ ਐਲਾਨ ਤੇ 5 ਅਗਸਤ ਨੂੰ ਸੂਬਾ ਆਗੂਆਂ ਦੀ ਹਾਜਰੀ ਵਿੱਚ ਤਿਆਰੀਆਂ ਦਾ ਅਗਾਜ ਕੀਤਾ ਜਾਵੇਗਾ।ਜਿਸ ਵਿੱਚ 15 ਅਗਸਤ ਤੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਜਥੇ ਮਾਰਚ,ਮੀਟਿੰਗ ਕਰਨ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦਾ ਫ਼ੈਸਲਾ ਸਰਬਸੰਮਤੀ ਨਾਲ ਮਤਾ ਕੀਤਾ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਆਗੂਆਂ ਵੱਲੋਂ ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ 2020 ਨੂੰ ਕਿਸਾਨੀ ਕਿੱਤੇ ਦੀ ਮੌਤ ਦੇ ਵਾਰੰਟ ਦੱਸਦਿਆਂ ਇਹਨਾਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ ।ਜ਼ਮੀਨ ਗ੍ਰਹਿਣ ਐਕਟ 2013 ਵਿੱਚ ਕੇਂਦਰ ਸਰਕਾਰ ਵੱਲੋਂ ਸੋਧ ਕਰਕੇ ਆਰਡੀਨੈਂਸ ਜਾਰੀ ਕਰਨ ਦਾ ਫੈਸਲਾ ਰੱਦ ਕੀਤਾ ਕਰਨ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਡਾ: ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਹੜ੍ਹਾਂ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ, ਰੇਲਵੇ ਪੁਲਿਸ ਵੱਲੋਂ ਪਾਏ ਕੇਸ ਤੁਰੰਤ ਰੱਦ ਕੀਤੇ ਜਾਣ, ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੇ ਮਜ਼ਦੂਰਾਂ ਦੇ ਬਿੱਲ ਬਕਾਏ ਖਤਮ ਕੀਤੇ ਜਾਣ, ਪੰਚਾਇਤੀ ਜ਼ਮੀਨਾਂ ਸਨਅਤੀ ਪਾਰਕਾਂ ਦੇ ਨਾਮ ਉੱਤੇ ਦੇਣ ਦੇ ਫ਼ੈਸਲੇ ਰੱਦ ਕੀਤੇ ਜਾਣ ਤੇ ਜਨਤਕ ਇਕੱਠਾ ਉੱਤੇ ਲਾਈ ਪਾਬੰਦੀ ਤੇ ਧਾਰਾ 144 ਖਤਮ ਕਰਵਾਉਣ ਲਈ ਕਨਵੈਨਸ਼ਨ ਵਿੱਚ ਚਰਚਾ ਕੀਤੀ ਜਾਵੇਗੀ ਜੱਥੇਬੰਦੀ ਵੱਲੋਂ ਚਾਰ ਜੋਨਾ ਦੇ ਕਿਸਾਨਾਂ ਤੇ ਮਜ਼ਦੂਰਾਂ ,ਬੀਬੀਆਂ ਤੇ ਨੌਜਵਾਨਾਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕੇ ਲੋਕ ਮਾਰੂ ਆਰਡੀਨੈੱਸਾ ਨੂੰ ਰੱਦ ਕਰਵਾਉਣ ਲਈ ਜੱਥੇਬੰਧਕ ਹੋਕੇ ਵੱਡੇ ਪੱਧਰ ਤੇ ਵਿੱਡੇ ਜਾ ਰਹੇ ਸੰਘਰਸ਼ ਤੇ ਆਰ ਦੀ ਲੜ੍ਹਾਈ ਵਿੱਚ ਭਰਪੂਰ ਯੋਗਦਾਨ ਦੇਣ ਤਾਂ ਜੋ ਦੇਸ ਦੇ ਹਾਕਮਾ ਵੱਲੋਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤਰ ਆਮ ਜਨਤਾ ਦੀ ਕੀਤੀ ਜਾ ਰਹੀ ਮੌਤ ਨੂੰ ਬਚਾਇਆ ਜਾ ਸਕੇ । ਜਿਲ੍ਹਾ ਮੀਤ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ mb 9478219619

Subscriber

173793

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात