ਕਰੋਨਾ ਦੇ ਚਲਦਿਆਂ ਨੌਜਵਾਨਾਂ ਵੱਲੋ ਖੂਨਦਾਨ ਕੈਂਪ
- 151109515 - LAKHWINDER SINGH
0
ਪੱਟੀ 11, ਜੁਲਾਈ, (ਅਨਿਲ ਕੁਮਾਰ, ਲਖਵਿੰਦਰ ਸਿੰਘ ) ਕਰੋਨਾ ਵਾਇਰਸ ਦੇ ਚਲਦਿਆਂ ਜਿੱਥੇ ਹਾਹਾਕਾਰ ਮੱਚੀ ਪਈ ਏ ਉਥੇ ਮਰੀਜਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ,ਓਥੇ ਬਲੱਡ ਬੈਂਕਾ ਵਿੱਚ ਆ ਰਹੀ ਬਲੱਡ ਦੀ ਕਮੀ ਨੂੰ ਦੇਖਦੇ ਹੋਏ ਮਨੁੱਖਤਾ ਦੀ ਸੇਵਾ ਐਮਰਜੈਂਸੀ ਬਲੱਡ ਸੇਵਾ ਪੱਟੀ ਪੰਜਾਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਵੱਧ ਚੜ੍ਹ ਕੇ ਨੋਜਵਾਨਾਂ ਨੇ ਸ਼ਮੂਲੀਅਤ ਕੀਤੀ।ਤੇ ਵੱਧ ਚੜ ਕੇ ਖੂਨ ਦਾਨ ਕੀਤਾ।ਇਸ ਮੌਕੇ ਸੰਸਥਾ ਦੇ ਪ੍ਰਬੰਧ ਮਲਕੀਤ ਸਿੰਘ ਬੱਬਲ ਨੇ ਦੱਸਿਆ ਕਿ ਨੋਜਵਾਨ ਵੀਰ ਨਸ਼ਿਆ ਤੋ ਦੁਰ ਰਹਿ ਕੇ ਖੂਨ ਦਾਨ ਜਰੂਰ ਕਰਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।ਸੰਸਥਾ ਵੱਲੋਂ ਜੂੜੇ ਨੋਜਵਾਨ ਕਰੋਨਾ ਦੇ ਚਲਦਿਆਂ ਵੀ ਬਲੱਡ ਦੇਣ ਵਿੱਚ ਹਾਜਰ ਰਹਿੰਦੇ ਹਨ।ਇਸ ਮੌਕੇ ਤੇ ਗੁਰਮੀਤ ਸਿੰਘ ਹੈਪੀ,ਵਿਨੋਧ ਕੁਮਾਰ ਸ਼ਰਮਾ,ਪ੍ਰਿੰਸ ਧੁੰਨਾ,ਗੁਲਸ਼ਨ ਕੁਮਾਰ ਪਾਸੀ,ਵਿਸ਼ਾਲ ਸੂਦ,ਡਾ ਸੁਮੀਤ ਸਿੰਘ,ਡਾ਼ ਸੁਦਰਸ਼ਨ ਚੌਧਰੀ ,ਆਲਮ ਵਿਜੇ ਸਿੰਘ ਖੇਮਕਰਨ,ਅਨਿਲ ਕੁਮਾਰ ਬਲੱਡ ਹੈਲਪ ਸੇਵਾ ਹਰੀਕੇ,ਮਨੁੱਖਤਾ ਦੀ ਸੇਵਾ ਸੰਸਥਾ ਪੱਟੀ ਵੱਲੋਂ ਸਮਾਜ ਸੇਵੀ ਪ੍ਰਬੰਧਕਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਮੈਂਬਰ ਸੰਦੀਪ ਸਿੰਘ, ਜਗਰੂਪ ਸਿੰਘ,ਗੁਰਪ੍ਰਤਾਪ ਸਿੰਘ,ਨਵਦੀਪ ਸਿੰਘ,ਗੁਰਮੀਤ ਸਿੰਘ ਬੱਬਾ,ਟੋਨੀ ਖਾਲਸਾ,ਗੁਰਦੇਵ ਸਿੰਘ ਖ਼ਾਲਸਾ,ਜੱਸਾ ਸਿੰਘ,ਰਾਜੂ,ਸੁਖਬੀਰ ਸਿੰਘ,ਸੰਦੀਪ ਸਿੰਘ ਚੋਹਲਾ,ਪਰਮਿੰਦਰ ਸਿੰਘ ਚੋਹਲਾ,ਜਗਦੀਪ ਸਿੰਘ,ਪ੍ਰਬਦੀਪ ਸਿੰਘ,ਵਿਵੇਕ ਕੁਮਾਰ,ਸੰਜੀਵ ਰਾਣਾ,ਸਾਬ ਸਿੰਘ,ਅਮਰ ਸਿੰਘ,ਜੱਗੀ,ਆਦਿ ਹਾਜਰ ਸਨ।ਇਸ ਮੌਕੇ ਖੂਨਦਾਨ ਕਰਨ ਵਾਲੇ ਨੋਜਵਾਨਾਂ ਨੂੰ ਸਰਟੀਫਿਕੇਟ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।