ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 400 ਸਾਲਾਂ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਤੋਂ
- 151113014 - CHARANJIT SINGH
0
ਫਰੀਦਕੋਟ 12 ਜੁਲਾਈ ( ਚਰਨਜੀਤ ਸਿੰਘ ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਦੀ ਦੇ ਜੀਵਨ ਅਤੇ ਫਲਸਫੇ ਨਾਲ ਸਬੰਧਤ ਸ਼ਬਦ ਗਾਇਨ, ਕਵਿਤਾ ਗਾਇਨ ਆਦਿ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ. ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲ੍ਹੇ ਦੇ ਸਿੱਖਿਆ ਵਿਭਾਗ ਵੱਲੋਂ ਮਿਤੀ 13 ਤੋਂ 19 ਜੁਲਾਈ 2020 ਤੱਕ ਗੁਰੂ ਜੀ ਨਾਲ ਸਬੰਧਤ ਸ਼ਬਦ ਗਾਇਨ ਮੁਕਾਬਲੇ ਐਸ.ਸੀ.ਈ.ਆਰ.ਟੀ. ਸਕੂਲ ਸਿੱਖਿਆ ਵੱਲੋਂ ਜਿਲ੍ਹਾ ਪੱਧਰ ਤੇ, 20 ਤੋਂ 26 ਜੁਲਾਈ ਗੁਰੂ ਤੇਗ ਬਹਾਦਰ ਜੀ ਬਾਰੇ ਧਾਰਮਿਕ ਗੀਤ ਬਲਾਕ ਅਤੇ ਤਹਿਸੀਲ ਪੱਧਰ ਤੇ ਕਰਵਾਏ ਜਾਣਗੇ।ਉਨ੍ਹਾਂ ਅੱਗੇ ਦੱਸਿਆ ਕਿ ਮਿਤੀ 27 ਤੋਂ 31 ਜੁਲਾਈ 2020 ਤੱਕ ਐਸ.ਸੀ.ਈ.ਆਰ.ਟੀ. ਸਕੂਲ ਸਿੱਖਿਆ ਵੱਲੋਂ ਜਿਲ੍ਹਾ ਪੱਧਰ ਤੇ ਗੀਤ ਅਤੇ ਧਾਰਮਿਕ ਮੁਕਾਬਲੇ ਕਰਵਾਏ ਜਾਣਗੇ।