ਬਾਰਸ਼ ਦੇ ਪਾਣੀ ਨਾਲ ਜਨ- ਜੀਵਣ ਹੋਇਆ ਠੱਪ ।
- 151113973 - JASWINDER SINGH
0
ਜੈਤੋ ,12 ਜੁਲਾਈ ( ਸਿੱਧੂ ) ਰਾਤ ਦੀ ਹੱਟ-ਹੱਟ ਕੇ ਆ ਰਹੀ ਤੇਜ਼ ਬਾਰਸ਼ ਦੇ ਕਾਰਨ ਜੈਤੋ ਸ਼ਹਿਰ ਦੇ ਮੁਹੱਲਿਆਂ ਦਾ ਹੋਇਆ ਬੁਰਾ ਹਾਲ।ਹਰੇਕ ਮੁਹੱਲੇ ਦੀ ਗਲੀਆਂ ਪਾਣੀ ਵਿੱਚ ਡੁੱਬੀਆਂ ਬਾਰਸ਼ ਦੇ ਪਾਣੀ ਦੇ ਨਾਲ ਜੈਤੋ ਨੇ ਮੱਛੀ ਫ਼ਾਰਮ ਦਾ ਰੂਪ ਧਾਰਿਆ ਅਤੇ ਕਈ ਮੁਹੱਲਿਆਂ ਵਿੱਚ ਸੀਵਰ ਦਾ ਗੰਦਾ ਪਾਣੀ ਨਾਲ ਰਲ ਕੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਕਰ ਚੁੱਕੀ ਗੰਗਸਰ ਜੈਤੋ ਨੂੰ ਇੱਕ ਗੰਦੇ ਛੱਪੜ ਦਾ ਰੂਪ ਦੇ ਰਿਹਾ ਹੈ । ਇਹ ਹਾਲ ਇੱਕ ਵਾਰ ਹੀ ਨਹੀਂ ,ਕਈ ਵਾਰ ਦੇਖਿਆ ਗਿਆ ਹੈ । ਕਿਉਂਕਿ ਪਾਣੀ ਦੀ ਨਿਕਾਸੀ ਦਾ ਕੋਈ ਵੀ ਉਚਿੱਤ ਪ੍ਬੰਧ ਹੀ ਨਹੀਂ ਹੈ। ਪ੍ਰਸ਼ਾਸਨ ਕਈ ਦਹਾਕਿਆਂ ਤੋਂ ਬੇਸ਼ਰਮੀ ਦੀ ਨੀਂਦ ਸੁੱਤਾ ਹੈ ਜਿਸ ਕਰਕੇ ਆਮ ਲੋਕ ਬੜੇ ਪਰੇਸ਼ਾਨ ਤੇ ਹੈਰਾਨ ਹਨ। ਅਜਿਹੇ ਸਮੇਂ ਦੇ ਚੱਲਦਿਆਂ ਲੋੜ ਹੈ ਤਾਂ ਨੌਜਵਾਨ ਪੀੜ੍ਹੀ ਨੂੰ ਜਾਗਣ ਦੀ। ਤਾਂ ਜੋ ਸਾਲਾਂ - ਸਾਲਾਂ ਤੋਂ ਆਪਣੀ ਹੀ ਧੁੰਨੀ ਵਿੱਚ ਮਸਤ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ ਅਤੇ ਮਾੜੀ ਲੀਡਰਸ਼ੀਪ ਨੂੰ ਉਹਨਾਂ ਦੇ ਫਰਜ਼ ਯਾਦ ਕਰਵਾ ਕੇ ਕੰਮ ਤੇ ਲਾਇਆ ਜਾ ਸਕੇ ।