EPaper SignIn

ਕੋਵਿਡ-19 ਦੇ ਫੈਲਾਅ ਨੂੰ ਰੋਕਣ ਨਹੀ ਸਰਕਾਰੀ ਦਫਤਰਾਂ ਵਿੱਚ ਆਉਣ ਵਾਲੇ ਸਰਕਾਰੀ/ਪ੍ਰਾਈਵੇਟ ਵਿਅਕਤੀਆਂ ਲਈ ਹਦਾਇਤਾਂ ਜਾਰੀ
  • 151113014 - CHARANJIT SINGH 0



ਫਰੀਦਕੋਟ 10 ਜੁਲਾਈ, 2020 ( Charanjit Singh Gahla) ਜਿਲ•ਾ ਮੈਜਿਸਟ੍ਰੇਟ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ. ਨੇ ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਰਕਾਰੀ ਦਫਤਰਾਂ ਵਿੱਚ ਆਉਣ ਵਾਲੇ ਸਰਕਾਰੀ/ਪ੍ਰਾਈਵੇਟ ਵਿਅਕਤੀਆਂ ਲਈ ਹੁਕਮ ਜਾਰੀ ਕੀਤੇ ਹਨ। ਜਿਲ•ਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਰਕਾਰੀ ਮੁਲਾਜ਼ਮ/ਅਧਿਕਾਰੀ ਕਰੋਨਾ ਮੁਕਤ ਹੋਣਗੇ ਜਾਂ ਰਹਿਣਗੇ ਤਾਂ ਹੀ ਉਹ ਫਸਟ ਐਂਡ ਤੇ ਇਸ ਮਹਾਂਮਾਰੀ ਤੋਂ ਆਮ ਜਨਤਾ ਨੂੰ ਬਚਾਉਣ ਦੀ ਸਥਿਤੀ ਵਿੱਚ ਹੋਣਗੇ ਜਿਲ•ਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਰਕਾਰੀ ਦਫਤਰਾਂ ਵਿੱਚ ਆਉਣ ਵਾਲਾ ਹਰ ਪ੍ਰਾਈਵੇਟ ਵਿਅਕਤੀ ਅਤੇ ਸਰਕਾਰੀ ਮੁਲਾਜ਼ਮ ਮਾਸਕ ਪਹਿਨ ਕੇ ਦਫਤਰ ਵਿੱਚ ਆਵੇਗਾ । ਹਰ ਦਫਤਰ ਦੇ ਬਾਹਰ ਮੁੱਖ ਦਰਵਾਜੇ ਤੇ ਹਰ ਆਉਣ ਵਾਲੇ ਕਰਮਚਾਰੀ/ਪ੍ਰਾਈਵੇਟ ਵਿਅਕਤੀ ਦੀ ਸਕਰੀਨਿੰਗ ਕੀਤੀ ਜਾਵੇਗੀ ਤੇ ਕੋਵਿਡ-19 ਦਾ ਕੋਈ ਸੰਕੇਤ ਰੱਖਣ ਵਾਲੇ ਵਿਅਕਤੀ ਨੂੰ ਕੋਵਿਡ-19 ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ । ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਘੱਟੋ ਘੱਟ 2 ਮੀਟਰ ( 6 ਫੁੱਟ ਦੀ ਸਮਾਜਿਕ ਦੂਰੀ ਬਣਾਈ ਰੱਖੀ ਜਾਵੇ)। ਦਫਤਰ ਦੀਆਂ ਮਹੱਤਵਪੂਰਨ ਥਾਵਾਂ ਅਤੇ ਮੁੱਖ ਦਰਵਾਜੇ ਤੇ ਹੱਥ ਧੋਣ ਲਈ ਸੈਨੇਟਾਈਜ਼ਰ ਦਾ ਪ੍ਰਬੰਧ ਕੀਤਾ ਜਾਵੇ।ਇਸ ਤੋਂ ਇਲਾਵਾ ਦਫਤਰਾਂ ਦੇ ਦਰਵਾਜੇ ਅਤੇ ਤਾਕੀਆ ਖੋਲ• ਕੇ ਹਵਾ ਦੇ ਆਉਣ ਜਾਣ ਦਾ ਪ੍ਰਬੰਧ ਕੀਤਾ ਜਾਵੇ। ਉਨ•ਾਂ ਕਿਹਾ ਕਿ ਇਨ•ਾਂ ਹੁਕਮਾਂ ਦੀ ਹਰ ਅਧਿਕਾਰੀ ਅਤੇ ਕਰਮਚਾਰੀ/ਪ੍ਰਾਈਵੇਟ ਵਿਅਕਤੀ ਪਾਸੋਂ ਪਾਲਣਾ ਕਰਵਾਉਣ ਲਈ ਦਫਤਰ ਮੁੱਖੀ ਪੂਰੀ ਤਰ•ਾਂ ਜਿੰਮੇਵਾਰ ਹੋਵੇਗਾ।।

Subscriber

173733

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात