ਜੈਤੋ ਦੇ ਸੀਵਰੇਜ਼ ਵਿਭਾਗ ਨੇ ਲੱਭਿਆ ਕਰੋਨਾ ਦਾ ਹੱਲ ।
- 151113973 - JASWINDER SINGH
0
ਜੈਤੋ ,10 ਜੁਲਾਈ ( ਸਿੱਧੂ ) ਫ਼ਾਸਟ ਨਿਉੂਜ਼ ਇੰਡੀਆ ਨਾਲ ਗੱਲ - ਬਾਤ ਕਰਦਿਆਂ ਸੁਮਿਤ ਕੁਮਾਰ ਨੇ ਆਪਣੇ ਮੁਹੱਲੇ ਦਾ ਹਾਲ ਦੱਸਦੇ ਕਿਹਾ ਕਿ ਜੈਤੋ ਮੰਡੀ ਦੇ ਸੀਵਰੇਜ਼ ਵਿਭਾਗ ਨੇ ਕਰੋਨਾ ਤੋਂ ਬਚਾਉਣ ਲਈ ਜੋ ਹੱਲ ਲੱਭਿਆ ਹੈ ਉਸ ਨਾਲ ਸ਼ਾਇਦ ਕਰੋਨਾ ਹੀ ਨਹੀਂ ਮੁਹੱਲਾ ਨਿਵਾਸੀ ਵੀ ਸਾਫ਼ ਹੋ ਜਾਣਗੇ ਕਿਉਂਕਿ ਪਿੱਛਲੇ ਕਈ ਦਿਨਾਂ ਤੋਂ ਮੇਰੇ ਅਤੇ ਮੇਰੇ ਨਾਲ ਲੱਗਦੇ ਤੇਲੀ ਮੁਹੱਲੇ ਵਿੱਚ ਸੀਵਰੇਜ਼ ਦਾ ਗੰਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ ਜਿਸ ਦੀ ਬਦਬੂ ਸਾਨੂੰ ਸਿਰਫ਼ ਨੱਕ ਮੂੰਹ ਢੱਕਣ ਲਈ ਹੀ ਮਜ਼ਬੂਰ ਨਹੀਂ ਕਰਦੀ ਸਗੋਂ ਇਸ ਗਰਮੀ ਦੇ ਮੌਸਮ ਵਿੱਚ ਕਮਰਿਆਂ ਦੇ ਦਰਵਾਜ਼ੇ ਵੀ ਨਹੀਂ ਖੋਲਣ ਦਿੰਦੀ । ਗਰਮੀ ਦੇ ਕਾਰਨ ਸਰੀਰ ਚੋਂ ਜਾਣ ਨਿਕਲ ਰਹੀ ਹੈ ਤੇ ਬਦਬੂ ਦੇ ਮਾਰੇ ਪੂਰਾ ਸਾਹ ਵੀ ਨਹੀਂ ਲੈ ਪਾ ਰਹੇ, ਨਾ ਹੀ ਕੋਈ ਘਰੋਂ ਬਾਹਰ ਨਿਕਲ ਸਕਦਾ ਹੈ ਕਿਉਂਕਿ ਗਲੀਆਂ ਤਾਂ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ । ਉਹਨਾਂ ਸੀਵਰੇਜ਼ ਵਿਭਾਗ ਤੇ ਆਪਣਾ ਗੁੱਸਾ ਕੱਢਦੇ ਹੋਏ ਕਿਹਾ ਕਿ ਵਿਭਾਗ ਆਮ ਇਨਸਾਨਾਂ ਦੀ ਜਾਨਾਂ ਨੂੰ ਬਹੁਤ ਮਾਮੁਲੀ ਵਿੱਚ ਲੈ ਰਿਹਾ ਹੈ। ਜਦੋਂ ਕਿ ਪਿੱਛਲੇ ਕੁੱਝ ਸਮੇਂ ਵਿੱਚ ਹੀ ਵਿਭਾਗ ਨੇ ਸੀਵਰ ਤੇ ਲੱਖਾਂ ਰੁੱਪਏ ਖ਼ਰਚੇ ਹਨ ,ਪਰ ਸੀਵਰੇਜ਼ ਦੇ ਨਿਕਾਸ ਦਾ ਸੁਧਾਰ ਇੱਕ ਰੁਪਏ ਦਾ ਵੀ ਨਹੀਂ ਹੋਇਆ । ਖ਼ਬਰ ਲਿਖੇ ਜਾਣ ਤੱਕ ਵਿਭਾਗ ਨਾਲ ਕੋਈ ਰਾਬਤਾ ਨਹੀਂ ਹੋ ਪਾਇਆ ।