ਡਿਪਟੀ ਕਮਿਸ਼ਨਰ ਵੱਲੋਂ ਬੱਚਿਆ ਦੇ ਅਧਿਕਾਰਾ ਸਬੰਧੀ ਚਾਈਲਡ ਵੈਲਫੇਅਰ ਕਮੇਟੀ ਨਾਲ ਮੀਟਿੰਗ
- 151113014 - CHARANJIT SINGH
0
ਫਰੀਦਕੋਟ 8 ਜੁਲਾਈ ( Charanjit Singh ) ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਫਰੀਦਕੋਟ ਦੀ ਪ੍ਰਧਾਨਗੀ ਹੇਠ ਚਾਈਲਡ ਵੈਲਫੇਅਰ ਕਮੇਟੀ ਅਤੇ ਜਿਲ•ਾ ਬਾਲ ਸੁਰੱਖਿਆ ਯੂਨਿਟ ਦੇ ਕੰਮਾਂ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ ।ਮੀਟਿੰਗ ਦੌਰਾਨ ਡਿਪਟੀ ਕਮਿਸਨਰ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆ ਦੇ ਅਧਿਕਾਰਾ ਦੀ ਸੁਰੱਖਿਆ ਕਰਨਾ ਸਾਡਾ ਮੁਢਲਾ ਫਰਜ ਹੈ। ਉਨ•ਾਂ ਦੱਸਿਆ ਕਿ ਬਾਲ ਸੁਰੱਖਿਆ ਇਕ ਗੰਭੀਰ ਮਾਮਲਾ ਹੈ। ਜਿਸ ਦਾ ਸਿੱਧਾ ਸਬੰਧ ਸਾਡੇ ਦੇਸ਼ ਦੇ ਭਵਿੱਖ ਨਾਲ ਹੈ । ਸਾਡੇ ਸਮਾਜ ਵਿਚਲੀਆਂ ਬੁਰਾਈਆਂ ਜਿਵੇਂ ਬਾਲ ਵਿਆਹ, ਬਾਲ ਮਜਦੂਰੀ, ਬੱਚਿਆ ਤੋ ਭੀਖ ਮੰਗਾਉਣਾ ਬੱਚਿਆ ਦੇ ਅਧਿਕਾਰਾ ਦੀ ਉਲੰਘਣਾ ਹੈ ।ਉਨ•ਾ ਕਿਹਾ ਜਿਲ•ਾ ਫਰੀਦਕੋਟ ਦੇ ਅੰਦਰ ਬਾਲ ਵਿਆਹ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸਤੇ ਤਰੁੰਤ ਕਾਰਵਾਈ ਲਿਆਦੀ ਜਾਵੇ । ਉਨ•ਾਂ ਹਾਜ਼ਰ ਅਧਿਕਾਰੀਆਂ ਅਤੇ ਚਾਈਲਡ ਵੈਲਫੇਅਰ ਕਮੇਟੀ ਦੇ ਮੈਬਰਾਂ ਤੋ ਬੱਚਿਆ ਦੇ ਸੁਨਿਹਰੀ ਭਵਿੱਖ ਬਾਰੇ ਕੁਝ ਨਿਵੇਕਲਾ ਕਰਨ ਸੰਬੰਧੀ ਸੁਝਾਵਾ ਦੀ ਮੰਗ ਕੀਤੀ ਅਤੇ ਨਾਲ ਹੀ ਕਰੋਨਾ ਵਾਇਰਸ ਸਬੰਧੀ ਵੱਖ ਵੱਖ ਬਾਲ ਭਲਾਈ ਸੰਸਥਾਵਾ ਵਿਚ ਰਹਿ ਰਹੇ ਬੱਚਿਆ ਨੂੰ ਕਰੋਨਾ ਮਹਾਮਾਰੀ ਤੋ ਬਚਾਉਣ ਲਈ ਵਿਸੇਸ ਉਪਰਾਲੇ ਕਰਨ ਦੇ ਆਦੇਸ ਦਿੱਤੇ ।