MSP ਭਵਿੱਖ ਵਿੱਚ ਵੀ ਜਾਰੀ ਰਹੇਗੀ – ਰਾਸ਼ਟਰੀ ਆਗੂ ਭਾਜਪਾ
- 151114030 - MANPREET SINGH JHAJJ
0
ਫਰੀਦਕੋਟ (2 july) ਪਿਛਲੇ ਦਿਨਾਂ ਤੋਂ MSPਨੂੰ ਲੈਕੇ ਚਲ ਰਹੇ ਵਿਰੋਧ ਨੂੰ ਲੈ ਕੇਦਰ ਦੀ ਭਾਜਪਾ ਸਰਕਾਰ ਆਪਣਾ ਪੱਖ ਰੱਖਣ ਲਈ ਆਪਣੇ ਰਾਸ਼ਟਰੀ ਆਗੂਆਂ ਰਾਹੀਂ ਜਿਲ੍ਹੇ ਪੱਧਰ ਤੇ ਪ੍ਰੈਸ ਮੀਟਿੰਗਾਂ ਕਰ ਲੋਕਾਂ ਨੂੰ ਇਸ ਮੁੱਦੇ ਪ੍ਰਤੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ ਇਸੇ ਤਹਿਤ ਫਰੀਦਕੋਟ ਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਿਸਾਨ ਨੇਤਾ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪਹੁੰਚ ਕੇ ਪ੍ਰੈਸ ਵਾਰਤਾ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਸਪੱਸ਼ਟ ਕੀਤਾ ਹੈ ਕੇ ਕਿਸਾਨਾਂ ਦੀਆਂ ਫਸਲਾਂ ਉੱਤੇ MSP ਪਹਿਲਾਂ ਵੀ ਸੀ , ਹੁਣ ਵੀ ਹੈ ਅਤੇ ਭਵਿੱਖ ਵਿੱਚ ਵੀ ਜਾਰੀ ਰਹੇਗੀ I ਉਨ੍ਹਾਂਨੇ ਕਿਹਾ ਕਿ ਅਨਾਜ ਮੰਡੀਆਂ ਹਮੇਸ਼ਾ ਦੀ ਤਰ੍ਹਾਂ ਕੰਮ ਕਰਾਨਗੀਆਂ ਅਤੇ ਸਰਕਾਰ ਮੌਜੂਦਾ ਵਿਵਸਥਾ ਦੇ ਅਨੁਸਾਰ ਮੰਡੀਆਂ ਰਾਹੀਂ ਕਿਸਾਨਾਂ ਦੇ ਹਰ ਅਨਾਜ ਦੀ ਖਰੀਦ ਲਈ ਵਚਨਬੱਧ ਹੈI
ਫਰੀਦਕੋਟ ਵਿੱਚ ਗੱਲਬਾਤ ਕਰਦੇ ਹੋਏ ਰਾਸ਼ਟਰੀ ਸਕੱਤਰ ਭਾਜਪਾ ਕਿਸਾਨ ਮੋਰਚਾ ਅਤੇ ਇੰਚਾਰਜ ਜੰਮੂ ਅਤੇ ਕਸ਼ਮੀਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਝੂਠ ਪੰਜਾਬ ਵਿੱਚ ਨਸ਼ਾ ਖਤਮ ਕਰਣ , ਕਰਜਾ ਮਾਫ ਕਰਣ ਲਈ ਬੋਲਿਆ ਸੀ ਉਸੇ ਤਰ੍ਹਾਂ ਹੀ ਹੁਣ MSP ਦੇ ਨਾਮ ਉੱਤੇ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਹਨ ਅਤੇ ਉਨ੍ਹਾਂ ਦਾ ਸਾਥ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਕਾਮੇਡਿਅਨ ਭਗਵੰਤ ਮਾਨ ਦੇ ਰਹੇ ਹਨ ਜੋ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਜਿਸ ਵਿੱਚ ਉਹ ਕਦੇ ਕਾਮਯਾਬ ਨਹੀਂ ਹੋਣਗੇI ਉਨ੍ਹਾਂ ਨੇ ਭਗਵੰਤ ਮਾਨ ਬਾਰੇ ਕਿਹਾ ਕੇ ਕਾਮੇਡੀ ਵਿੱਚ ਸਭ ਕੁੱਝ ਚੱਲਦਾ ਹੈ , ਲੇਕਿਨ ਹਕੀਕਤ ਵਿੱਚ ਨਾ ਕਦੇ ਕੁਲਫੀ ਗਰਮ ਸੀ , ਨਾ ਹੈ ਅਤੇ ਨਾ ਹੀ ਕਦੇ ਹੋਵੇਗੀI ਗਰੇਵਾਲ ਨੇ ਕਿਹਾ ਕਿ ਇਹ ਕਿਸਾਨਾਂ ਦੇ ਜੀਵਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪੱਧਰ ਉੱਚਾ ਚੁੱਕਣ ਲਈ ਕੋਸ਼ਿਸ਼ ਕੀਤੀ ਗਈ ਹੈ , ਇਸ ਲਈ ਇਨ੍ਹਾਂ ਨੂੰ ਵੀ ਸੱਚ ਦਾ ਸਮਰਥਨ ਕਰਣਾ ਚਾਹੀਦਾ ਹੈI
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਤਿੰਨ ਆਰਡੀਨੈਂਸ ਜਾਰੀ ਕੀਤੇ ਸਨ ਵੱਖ ਵੱਖ ਉਤਪਾਦਨ ਵਪਾਰ ਅਤੇ ਵਣਜ,ਵਿਭਨਤਾ ਕੀਮਤਾਂ ਦਾ ਭਰੋਸਾ ਅਤੇ ਖੇਤੀਬਾੜੀ ਸੇਵਾ ਆਰਡੀਨੈਂਸ ਬਾਰੇ ਸਮਝੌਤਾ ਅਤੇ ਜ਼ਰੂਰੀ ਵਸਤਾਂ ਪਾਸ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਨਵੇਂ ਆਦੇਸ਼ ਗੇਮ ਚੇਂਜਰ ਸਾਬਤ ਹੋਣਗੇ ਅਤੇ ਇਹ ਕਿਸਾਨਾਂ ਲਈ ਲਾਭਦਾਇਕ ਸਿੱਧ ਹੋਣਗੇ।ਇਨਾਂ ਸੁਧਾਰਾਂ ਨਾਲ ਕਿਸਾਨ ਮਰਜ਼ੀ ਅਨੁਸਾਰ ਆਪਣਾ ਉਤਪਾਦ ਵੇਚ ਸਕਦੇ ਹਨ ।