ਤਨਖਾਹ ਸਰਕਾਰ ਤੋਂ ਤੇ ਕੰਮ ਪ੍ਰਾਈਵੇਟ ।
- 151050601 - HONEY KUMAR
0
ਮੰਡੀ ਅਰਨੀਵਾਲਾ 4 ਜੂਨ ( ਹਨੀ ਕੁਮਾਰ ) ਪਿਛਲੇ ਕਈ ਮਹੀਨਿਆਂ ਤੋਂ ਭਿਆਨਕ ਮਹਾਮਰੀ ਕਰੋਨਾ ਵਾਇਰਸ ਦਾ ਡਟ ਕੇ ਮੁਕਾਬਲਾ ਕਰ ਰਹੇ ਸਿਹਤ ਵਿਭਾਗ ਨੂੰ ਜਿੱਥੇ ਪੂਰਾ ਸੰਸਾਰ ਸ਼ਲਾਘਾ ਕਰ ਰਿਹਾ ਹੈ ਉੱਥੇ ਹੀ ਸਿਵਲ ਹਸਪਤਾਲ ਫਾਜ਼ਿਲਕਾ ਦੇ ਅਧੀਨ ਆਉਂਦੇ ਕਮਿਊਨਿਟੀ ਹੈਲਥ ਸੈਂਟਰ ਪਿੰਡ ਡੱਬ ਵਾਲਾ ਕਲਾਂ ਦੇ ਸਬ ਸੈਂਟਰ ਅਰਨੀਵਾਲਾ 'ਚ ਬਤੌਰ ਏ ਐਨ ਐਮ ਕੰਮ ਕਰ ਰਹੀ ਇਕ ਨਰਸ ਉਪਰ ਉਥੋਂ ਦੀ ਹੀ ਇਕ ਆਸ਼ਾ ਵਰਕਰ ਵਲੋ ਆਪਣੇ ਨਿੱਜੀ ਅਣਅਧਿਕਾਰਤ ਨਰਸਿੰਗ ਹੋਮ 'ਚ ਕਿਸੇ ਗਰਭਵਤੀ ਔਰਤ ਦੀ ਡਲਿਵਰੀ ਕਰਨ ਲਈ ਮਰੀਜ਼ ਨੂੰ ਗੁਮਰਾਹ ਕਰਕੇ ਦਾਖਲ ਕਰਨ ਦੇ ਆਰੋਪ ਲਗਾਏ ਹਨ। ਆਸ਼ਾ ਵਰਕਰ ਵਲੋ ਦਿਤੇ ਗਏ ਆਪਣੇ ਹਲਫੀਆ ਬਿਆਨ ਅਨੁਸਾਰ ਪਿਛਲੇ ਨੌ ਮਹੀਨਿਆਂ ਤੋਂ ਉਹ ਇਕ ਗਰੀਬ ਗਰਭਵਤੀ ਔਰਤ ਦੀ ਦੇਖਭਾਲ ਕਰ ਰਹੀ ਸੀ ਸਮੇਂ ਸਮੇਂ ਤੇ ਉਸ ਨੂੰ ਨਾਲ ਲਿਜਾ ਕੇ ਸੀ ਐਚ ਸੀ ਡੱਬ ਵਾਲਾ 'ਚ ਚੈਕਅੱਪ ਵੀ ਕੀਤਾ ਗਿਆ ਸੀ।ਬੀਤੇ 24 ਮਈ ਦੀ ਰਾਤ ਨੂੰ ਜਦੋਂ ਉਸ ਗਰਭਵਤੀ ਔਰਤ ਨੂੰ ਤਕਲੀਫ ਹੋਈ ਤਾਂ ਆਸ਼ਾ ਵਰਕਰ ਵਲੋ ਮੌਕੇ ਤੇ ਪਹੁੰਚ ਕੇ ਉਸ ਦੇ ਹਲਾਤਾਂ ਦਾ ਜਾਇਜ਼ਾ ਲਿਆ ਤੇ ਸਵੇਰੇ ਸੀ ਐਚ ਸੀ ਜਾ ਕੇ ਡਲਿਵਰੀ ਕਰਵਾਉਣ ਲਈ ਕਿਹਾ ।ਜਦੋਂ ਸਵੇਰੇ ਆਸ਼ਾ ਵਰਕਰ ਉਸ ਗਰਭਵਤੀ ਔਰਤ ਦੇ ਘਰ ਗਈ ਤਾਂ ਉਸ ਦੀ ਕੁੜੀ ਨੇ ਦੱਸਿਆ ਕਿ ਪਾਪਾ ਮਾਂ ਨੂੰ ਉਸ ਏ ਐਨ ਐਮ ਦੇ ਕਲੀਨਿਕ ਤੇ ਲੈ ਕੇ ਗਏ ਹਨ।ਜਦੋਂ ਆਸ਼ਾ ਵਰਕਰ ਉਸ ਅਣਅਧਿਕਾਰਤ ਨਰਸਿੰਗ ਹੋਮ 'ਚ ਪਹੁੰਚੀ ਤੇ ਮਰੀਜ਼ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਏ ਐਨ ਐਮ ਵਲੋ ਆਸ਼ਾ ਵਰਕਰ ਨਾਲ ਦੁਰਵਿਹਾਰ ਕੀਤਾ ਗਿਆ, ਜਾਤੀ ਸੂਚਕ ਸ਼ਬਦ ਤੇ ਚਰਿੱਤਰ ਬਾਰੇ ਵੀ ਅਪਸ਼ਬਦ ਬੋਲੇ ਗਏ 'ਤੇ ਨੌਕਰੀ ਤੋਂ ਹਟਾਉਣ ਦੀਆਂ ਧਮਕੀਆਂ ਵੀ ਦਿਤੀਆਂ ਗਈਆਂ। ਇਸ ਮੌਕੇ ਤੇ ਦੋ ਹੋਰ ਵੀ ਆਸ਼ਾ ਵਰਕਰ ਮੌਜੂਦ ਸਨ। ਜਦੋਂ ਇਸ ਮਾਮਲੇ ਦੀ ਜਾਣਕਾਰੀ ਸਿਵਲ ਸਰਜਨ ਫਾਜ਼ਿਲਕਾ ਨੂੰ ਇਤਲਾਹ ਦਿੱਤੀ ਤਾਂ ਏ ਐਨ ਐਮ ਦੇ ਪਤੀ ਵਲੋ ਕਲੀਨਿਕ ਦੇ ਪਿਛਲੇ ਦਰਵਾਜ਼ੇ ਬਾਹਰ ਕੱਢ ਆਪਣੀ ਗੱਡੀ ਉਪਰ ਫਾਜ਼ਿਲਕਾ ਡਾ ਐਮ ਐਮ ਸਿੰਘ ਦੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਇਸ ਸਾਰੇ ਮਾਮਲੇ ਦੀ ਜਾਣਕਾਰੀ ਲਿਖਤੀ ਰੂਪ 'ਚ ਸਿਵਲ ਸਰਜਨ ਡਾਂ ਚੰਦਰ ਮੋਹਨ ਕਟਾਰੀਆ ਨੂੰ ਦਿੱਤੀ ਗਈ। ਇਸ ਮੌਕੇ ਤੇ ਆਸ਼ਾ ਵਰਕਰ ਨਾਲ ਮੌਜੂਦਾ ਐਮ ਸੀ ਹੰਸਾ ਸਿੰਘ ਤੇ ਆਸ਼ਾ ਵਰਕਰ ਸਵਰਨਾ ਰਾਣੀ,ਪੁਸ਼ਪਿੰਦਰ ਕੌਰ ਵੀ ਨਾਲ ਸਨ।
ਡੱਬੀ ਲਾਉਣੀ
ਇਸ ਮਾਮਲੇ 'ਚ ਕੀ ਕਹਿੰਦੇ ਹਨ ਸਿਵਲ ਸਰਜਨ ਫਾਜ਼ਿਲਕਾ-
{ ਇਸ ਦੇ ਸਬੰਧ 'ਚ ਜਦੋਂ ਸਿਵਲ ਸਰਜਨ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦ ਦੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇਗਾ ।}
ਡੱਬੀ ਲਾਉਣੀ
ਜਦੋਂ ਏ ਐਨ ਐਮ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ-
{ ਇਸ ਮਾਮਲੇ 'ਚ ਆਸ਼ਾ ਵਰਕਰ ਵਲੋ ਸਰਕਾਰੀ ਏ ਐਨ ਐਮ ਤੇ ਲਗਾਏ ਗਏ ਦੋਸ਼ਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਪਤੀ ਜੋ ਕਿ ਇਕ ਡਾਕਟਰ ਦਾ ਕਲੀਨਿਕ ਚਲਾਉਂਦੇ ਹਨ, ਨੇ ਕਿਹਾ ਕਿ ਸਾਡਾ ਮਾਮਲਾ ਪੁਲਿਸ ਥਾਣਾ ਅਰਨੀਵਾਲਾ 'ਚ ਚਲ ਰਿਹਾ ਹੈ ਮੈਡਮ ਵਲੋ ਉਥੇ ਜੋ ਬਿਆਨ ਦਿਤੇ ਹਨ ਬਸ ਉਹ ਹੀ ਹੈ ਤੁਸੀਂ ਥਾਣੇ ਜਾ ਕੇ ਬਿਆਨਾਂ ਦੀ ਕਾਪੀ ਲੈ ਲਵੋ। ਜਦੋਂ ਇਸ ਦੇ ਸਬੰਧ 'ਚ ਮੁੱਖ ਮੁਨਸ਼ੀ ਅਰਨੀਵਾਲਾ ਵਾਲਾ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਥਾਣੇਦਾਰ ਵਲੋ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਉਪਰ ਜੋ ਵੀ ਕਾਨੂੰਨੀ ਧਾਰਾ ਅਧੀਨ ਮਾਮਲਾ ਕੀਤਾ ਗਿਆ ਦਰਜ ਕੀਤਾ ਜਾਵੇਗਾ ।ਹੁਣ ਦੇਖਣਾ ਇਹ ਹੈ ਕਿ ਇਹ ਮਾਮਲਾ ਕਿਸ ਮੌੜ ਤੇ ਜਾ ਕੇ ਰੁਕਦਾ ਹੈਂ ।ਕਿ ਸਰਕਾਰੀ ਨੌਕਰੀ ਕਰ ਰਹੀ ਏ ਐਨ ਐਮ ਆਪਣੇ ਘਰ 'ਚ ਨਿੱਜੀ ਨਰਸਿੰਗ ਹੋਮ 'ਚ ਮਰੀਜ਼ਾਂ ਨੂੰ ਬੁਲਾ ਕੇ ਚੈਕਅਪ ਕਰ ਸਕਦੀ ਹੈ ।ਇਹ ਇਕ ਬਹੁਤ ਵੱਡਾ ਸਵਾਲੀਆ ਚਿੰਨ ਲੱਗ ਰਿਹਾ ਹੈ।