ਪਾਣੀ ਵਾਲੀ ਪੁਰਾਣੀ ਟੈਂਕੀ, ਬਣ ਸਕਦੀ ਹੈ ਮੌਤ ਦਾ ਕਾਰਨ
- 151111322 - HARJEET SINGH
0
4 ਜੂਨ (ਹਰਜੀਤ ਸਿੰਘ, ਲਖਵਿੰਦਰ ਸਿੰਘ) ਸੇਵਾ ਕੇਂਦਰ ਹਰੀਕੇ ਕੋਲ ਨਹਿਰੀ ਕਵਾਟਰਾ ਲਈ ਬਣੀ ਪਾਣੀ ਵਾਲੀ ਟੈਕੀ ਰਾਹਗੀਰਾ ਲਈ ਮੌਤ ਦਾ ਕਾਰਨ ਬਣ ਸਕਦੀ ਹੈ।ਕਾਫੀ ਲੰਬੇ ਸਮੇ ਤੋ ਇਹ ਵੱਲ ਨਹਿਰ ਮਹਿਕਮਾ ਕੋਈ ਵੀ ਧਿਆਨ ਨਹੀ ਦੇ ਰਿਹਾ ।ਜਿਸਦੀ ਹਾਲਤ ਬਹੁਤ ਹੀ ਖਦਸਾ ਹੋ ਗਈ ਹੈ।ਕਈ ਵਾਰ ਅਖਬਾਰਾਂ ਵਿੱਚ ਖਬਰਾਂ ਵੀ ਲੱਗ ਚੁਕਿਆ ਪਰ ਮਹਿਕਮੇ ਦੇ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਇਸ ਟੈਂਕੀ ਦੇ ਕੋਲ ਦੀ ਸਰਕਾਰੀ ਸਕੂਲਾਂ ਦੇ ਬੱਚੇ ਤੇ ਰਾਹਗੀਰ ਪੂਰਾ ਦਿਨ ਚਲਦੇ ਰਹਿੰਦੇ ਦੇ ਹਨ। ਜਿਸ ਕੋਲ ਸੁਵਿਧਾ ਕੇਂਦਰ ਤੇ ਪੁਲਿਸ ਸਟੇਸ਼ਨ ਵੀ ਬਣੇ ਹੋਏ ਹਨ।ਇਸ ਵੱਲ ਮਹਿਕਮੇ ਨੂੰ ਜਲਦੀ ਤੋਂ ਜਲਦੀ ਧਿਆਨ ਦੇਣਾ ਚਾਹੀਦਾ ਹੈ। ਨਹੀਂ ਤਾਂ ਇਹ ਟੈਂਕੀ ਕਾਰਨ ਵੱਡਾ ਹਾਦਸਾ ਹੋ ਸਕਦਾ ਹੈ।ਤੇ ਇਸ ਦੇ ਲਾਗੇ ਪਿੰਡ ਦੇ ਲੋਕਾਂ ਨੇ ਬਹੁਤ ਜਿਆਦਾ ਗੰਦਗੀ ਸਿਟੀ ਹੋਈ ਹੈ। ਜੋ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।