ਬਜ਼ਾਰ ਖੋਲਿਆ, ਦੁਕਾਨਦਾਰ ਫੇਰ ਵੀ ਪਰੇਸ਼ਾਨ
- 151108625 - MANGAL SINGH
0
7 ਮਈ (ਮੰਗਲ ਸਿੰਘ, ਮੈਂਬਰ ਲਖਵਿੰਦਰ ਸਿੰਘ )ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਗਰੀਨ ਜੋਨ ਵਿੱਚ ਆਏ ਜ਼ਿਲਿਆਂ ਵਿੱਚ ਦੁਕਾਨ ਦਾਰਾਂ ਨੂੰ ਬੇਸ਼ੱਕ ਬਾਜ਼ਾਰ ਸਵੇਰੇ 7 ਵਜੇ ਤੋਂ 1 ਵਜੇ ਤੱਕ ਇਜਾਜਤ ਦੇ ਦਿੱਤੀ ਗਈ ਪਰ ਦੁਕਾਨਦਾਰ ਅਜੇ ਵੀ ਮੰਦੀ ਦੇ ਦੋਰ ਵਿੱਚ ਹੈ ਹਰੀਕੇ ਦੇ ਮੇਨ ਬਾਜ਼ਾਰ ਵਿੱਚ ਸਥਿੱਤ ਮਨਿਆਰੀ ਦੀ ਦੁਕਾਂਨ ਦੇ ਮਾਲਕ ਸੰਜੀਵ ਕੁਮਾਰ ਵਡੇਰਾ ਨੇ ਦੱਸਿਆ ਕੇ ਦੱਸ ਵਜੇ ਤੋਂ ਬਾਅਦ ਬਾਜ਼ਾਰ ਬਿਲਕੁੱਲ ਖਾਲ਼ੀ ਹੋ ਜਾਂਦਾ ਹੈ ਸਿਰਫ਼ ਦੁਕਾਨਦਾਰ ਹੀ ਰਹਿ ਜਾਂਦੇ ਹਨ ਉਹਨਾਂ ਦੱਸਿਆ ਕੇ ਕਰੋਨਾ ਬਿਮਾਰੀ ਦੇ ਕਾਰਨ ਅਸੀਂ ਸਾਰੇ ਦੱਸ ਸਾਲ ਪਿੱਛੇ ਜਾ ਚੁੱਕੇ ਹਾਂ ਇਸ ਮੰਦੀ ਦੀ ਮਾਰ ਵਿਚੋਂ ਨਿੱਕਲਣ ਲਈ ਸਾਨੂੰ ਸਾਰਿਆਂ ਨੂੰ ਬਹੁਤ ਸਮਾਂ ਲਗੇਗਾ