ਕਮਿਸ਼ਨ ਏਜੰਟ ਵਲੋਂ ਬਿਨਾਂ ਪਾਸ ਤੋਂ ਮੰਡੀ 'ਚ ਕਣਕ ਢੇਰੀ ਕਰਵਾਉਣ 'ਤੇ ਕੀਤਾ ਜੁਰਮਾਨਾ
- 151050462 - VIJAY KUMAR
0
ਮੰਡੀ ਲਾਧੂਕਾ,( ਫਾਸਟ ਨਿਊਜ਼ ਇੰਡੀਆ)- ਮੰਡੀ ਲਾਧੂਕਾ ਦੀ ਦਾਣਾ ਮੰਡੀ ਵਿਖੇ ਇਕ ਕਮਿਸ਼ਨ ਏਜੰਟ ਵਲੋਂ ਬਿਨਾ ਪਾਸ ਤੋਂ ਦਾਣਾ ਮੰਡੀ ਵਿਚ ਕਣਕ ਢੇਰੀ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਬਾਬਤ ਜਾਣਕਾਰੀ ਅਨੁਸਾਰ ਮੰਡੀ ਲਾਧੂਕਾ ਦੀ ਦਾਣਾ ਮੰਡੀ ਦੇ ਇਕ ਕਮਿਸ਼ਨ ਏਜੰਟ ਵਲੋਂ ਆਪਣੇ ਕਿਸਾਨ ਦੀਆਂ 2 ਟਰਾਲੀਆਂ ਬਿਨਾ ਈ ਪਾਸ ਤੋਂ ਮੰਡੀ ਵਿਖੇ ਢੇਰੀ ਕਰਵਾਈਆਂ ਗਈਆਂ ਸਨ ਜਿਸ ਦੀ ਕਿਸੇ ਵਿਅਕਤੀ ਵਲੋਂ ਮਾਰਕੀਟ ਕਮੇਟੀ ਨੂੰ ਸ਼ਿਕਾਇਤ ਕਰ ਦਿੱਤੀ ਗਈ | ਇਸ ਬਾਬਤ ਜਦੋਂ ਮੰਡੀ ਲਾਧੂਕਾ ਦੀ ਆੜ੍ਹਤੀਆਂ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਕਮਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਏਜੰਟ ਨੂੰ ਨਿਯਮਾਂ ਦੀ ਉਲੰਘਣਾ ਕਰਨ 'ਤੇ 5000 ਜੁਰਮਾਨਾ ਕੀਤਾ ਗਿਆ ਹੈ |