ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੁਲਿਸ ਨੇ ਕੱਸਿਆ ਸ਼ਿਕੰਜਾ
- 151050462 - VIJAY KUMAR
0
ਅਰਨੀਵਾਲਾ (ਫਾਸਟ ਨਿਊਜ ਇੰਡੀਆ) ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਮਾਨਯੋਗ ਐੱਸਐੱਸਪੀ ਹਰਜੀਤ ਸਿੰਘ ਆਈ ਪੀ ਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਅਰਨੀਵਾਲਾ ਦੇ ਐੱਸ ਐੱਚ ਓ ਨਵਦੀਪ ਸਿੰਘ ਭੱਟੀ ਦੀ ਦੇਖ ਰੇਖ ਵਿਚ ਤਿੰਨ ਮਾਮਲਿਆਂ ਵਿਚ 16 ਵਿਅਕਤੀਆਂ ਖ਼ਿਲਾਫ਼ ਕਰਫਿਊ ਅਤੇ ਲਾਕਡਾਊਨ ਦੀ ਉਲੰਘਣਾ ਕਰਨ 'ਤੇ ਧਾਰਾ 188 ਦੇ ਅਧੀਨ ਮਾਮਲੇ ਦਰਜ ਕੀਤੇ ਹਨ | ਪੁਲਿਸ ਅਨੁਸਾਰ ਜਦੋਂ ਪੁਲਿਸ ਪਾਰਟੀਆਂ ਵਲੋਂ ਪਿੰਡਾਂ ਵਿਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਵੱਖ-ਵੱਖ ਪਿੰਡਾਂ ਵਿਚ ਲਾਕਡਾਊਨ ਅਤੇ ਕਰਫਿਊ ਦੀ ਉਲੰਘਣ ਕਰ ਕੇ ਬਾਹਰ ਘੁੰਮਿਆ ਜਾ ਰਿਹਾ ਸੀ |ਪੁਲਿਸ ਨੇ 16 ਵਿਅਕਤੀਆਂ ਿਖ਼ਲਾਫ਼ ਮਾਮਲੇ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ | ਏ ਐਸ ਆਈ ਭਜਨ ਦਾਸ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਪਾਰਟੀ ਨਾਲ ਬੁਰਜਹੁਨਮਨਗ੍ਹੜ ਪੁੱਜੇ ਤਾਂ ਨੀਕਾ ਸਿੰਘ ਪੁੱਤਰ ਹੰਸਾਂ ਸਿੰਘ, ਤਰਸੇਮ ਸਿੰਘ ਪੁੱਤਰ ਸੁਰਜੀਤ ਸਿੰਘ ਘਰ ਤੋਂ ਬਾਹਰ ਘੁੰਮ ਰਿਹੇ ਸੀ | ਇਸੇ ਤਰ੍ਹਾਂ ਹੀ ਡੱਬ ਵਾਲਾ ਕਲਾਂ ਵਿਖੇ ਨਿਸ਼ਾਨ ਸਿੰਘ ਪੁੱਤਰ ਜੋ਼ਗਿੰਦਰ ਸਿੰਘ ਅਤੇ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਬਾਹਰ ਘੁੰਮ ਰਹੇ ਸਨ | ਇਸੇ ਤਰ੍ਹਾਂ ਹੀ ਏ ਐਸ ਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਪਾਰਟੀ ਨਾਲ ਪਿੰਡ ਮਾਹੂਆਣਾ ਬੋਦਲਾ ਪੁੱਜੇ ਤਾਂ ਅਮਰੀਕ ਸਿੰਘ ਪੁੱਤਰ ਦਿਆਲ ਸਿੰਘ, ਮਹਿੰਦਰ ਸਿੰਘ ਪੁੱਤਰ ਹਾਕਮ ਸਿੰਘ, ਵਿਕਰਮਜੀਤ ਸਿੰਘ ਪੁੱਤਰ ਨੀਲੂ ਰਾਮ, ਅਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਬਾਹਰ ਘੁੰਮ ਰਹੇ ਸਨ ! ਇਸੇ ਤਰ੍ਹਾਂ ਹੀ ਏ ਐਸ ਆਈ ਹਰਮੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਪਾਰਟੀ ਨਾਲ ਪਿੰਡ ਪਾਲੀਵਾਲਾ ਪੁੱਜੇ ਤਾਂ ਪਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ, ਰੇਸ਼ਮ ਸਿੰਘ ਪੁੱਤਰ ਸੁਰਜਨ ਸਿੰਘ, ਰਣਜੀਤ ਸਿੰਘ ਪੁੱਤਰ ਕੁਲਤਾਰ ਸਿੰਘ ਬਾਹਰ ਘੁੰਮ ਰਹੇ ਸਨ | ਇਸੇ ਤਰ੍ਹਾਂ ਹੀ ਪਿੰਡ ਹਲੀਮ ਵਾਲਾ ਬਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ, ਬੇਅੰਤ ਸਿੰਘ ਪੁੱਤਰ ਗੁਰਦੇਵ ਸਿੰਘ, ਜੀਤ ਸਿੰਘ ਪੁੱਤਰ ਸ਼ੇਰ ਸਿੰਘ, ਸਤਨਾਮ ਸਿੰਘ ਪੁੱਤਰ ਜਗਸੀਰ ਸਿੰਘ ਬਾਹਰ ਘੁੰਮ ਰਹੇ ਸਨ ਜਿਨ੍ਹਾਂ 'ਤੇ ਪੁਲਿਸ ਨੇ 16 ਵਿਅਕਤੀਆਂ ਿਖ਼ਲਾਫ਼ ਮਾਮਲੇ ਦਰਜ ਕਰ ਲਏ ਹਨ