ਕਰਫਿਊ ਦੌਰਾਨ ਪੁਲਿਸ ਵੱਲੋਂ ਲਗਾਏ ਨਾਕੇ ਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ
- 151050601 - HONEY KUMAR
0
ਅਰਨੀਵਾਲਾ (ਫਾਸਟ ਨਿਊਜ ਇੰਡੀਆ) ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਲਗਾਏ ਨਾਕੇ ਦੌਰਾਨ ਐੱਸਐੱਸਪੀ ਹਰਜੀਤ ਸਿੰਘ ਆਈ ਪੀ ਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਅਰਨੀਵਾਲਾ ਦੇ ਐੱਸ ਐੱਚ ਓ ਨਵਦੀਪ ਸਿੰਘ ਭੱਟੀ ਦੀ ਦੇਖ ਰੇਖ ਪਿੰਡ ਢਿੱਪਾਂਵਾਲੀ ਦੇ ਬੱਸ ਅੱਡੇ ਤੇ ਲਗਾਏ ਗਏ ਨਾਕੇ ਦੌਰਾਨ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ । ਟ੍ਰੈਫ਼ਿਕ ਨਿਯਮਾਂ ਅਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਕਾਗਜ਼ ਚੈੱਕ ਕੀਤੇ ਗਏ ਜਿਸ ਦੌਰਾਨ ਏਐੱਸਆਈ ਰਾਧੇ ਸ਼ਾਮ ਤੇ ਏਐਸਆਈ ਰਾਜਵੰਤ ਕੌਰ ਵੱਲੋਂ ਚੈਕਿੰਗ ਦੌਰਾਨ 14 ਵਾਹਨਾਂ ਦੇ ਚਲਾਨ ਕੱਟੇ