ਸਿਲੰਡਰ ਲੀਕ ਹੋਣ ਨਾਲ ਰਸੋਈ ਵਿੱਚ ਲੱਗੀ ਅੱਗ
- 151050601 - HONEY KUMAR
0
ਮੰਡੀ ਅਰਨੀਵਾਲਾ ( ਫਾਸਟ ਨਿਊਜ਼ ਇੰਡੀਆ) ਪਿੰਡ ਢਿੱਪਾਂ ਵਾਲਾ ਦੀ ਢਾਣੀ ਕੇਹਰ ਸਿੰਘ ਝੁੱਗੀਆਂ ਵਿੱਚ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਪੁੱਤਰ ਮੇਜਰ ਸਿੰਘ ਨੇ ਦੱਸਿਆ ਕਿ ਬੀਤੀ ਕੱਲ੍ਹ ਐਚ ਪੀ ਕੰਪਨੀ ਦਾ ਗੈਸ ਸਿਲੰਡਰ ਘਰ ਦੇਣ ਆਏ ਮੁਲਾਜ਼ਮਾਂ ਨੂੰ ਗਗਨਦੀਪ ਕੌਰ ਪਤਨੀ ਨਿਰਮਲ ਸਿੰਘ ਨੇ ਵਾਰ ਵਾਰ ਗੈਸ ਸਿਲੰਡਰ ਸਹੀ ਨਾ ਲੱਗਣ ਤੇ ਉਨ੍ਹਾਂ ਨੂੰ ਕਿਹਾ ਗਿਆ ਜਦੋਂ ਘਰ ਵਾਲਿਆਂ ਨੇ ਸਿਲੰਡਰ ਲਗਾਇਆ ਤਾਂ ਗੈਸ ਲੀਕ ਹੋਣ ਕਾਰਨ ਉਨ੍ਹਾਂ ਨੂੰ ਕਿਹਾ ਗਿਆ । ਉਨ੍ਹਾਂ ਨੂੰ ਰੈਗੂਲੇਟਰ ਬਦਲਣ ਲਈ ਕਿਹਾ ਅਤੇ ਘਰ ਵਾਲਿਆਂ ਵੱਲੋਂ ਤਿੰਨ ਵਾਰ ਰੈਗੂਲੇਟਰ ਬਦਲਿਆ ਗਿਆ ।ਸਿਲੰਡਰ ਲੀਕ ਹੋਣ ਕਾਰਨ ਅੱਜ ਦੁਪਹਿਰੇ 2 ਵਜੇ ਦੇ ਕਰੀਬ ਰਸੋਈ ਵਿੱਚ ਅੱਗ ਲੱਗ ਗਈ ।ਜਿਸ ਵਿੱਚ ਢਾਣੀ ਨੇੜਲੇ ਗੁਆਂਢੀਆਂ ਅਤੇ ਪਿੰਡ ਦੇ ਬੱਸ ਅੱਡੇ ਉੱਤੇ ਲੱਗੇ ਪੁਲਿਸ ਨਾਕੇ ਦੇ ਮੁਲਾਜ਼ਮਾਂ ਨੇ ਵੀ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਗੁਆਂਢੀਆਂ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਅਤੇ 2:30 ਵਜੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ । ਜਿਸ ਵਿੱਚ ਪਰਿਵਾਰ ਨੇ ਦੱਸਿਆ ਕਿ ਲੱਗੇ ਕਰਫਿਊ ਦੌਰਾਨ ਘਰ ਵਿੱਚ ਲਿਆਂਦਾ ਰਾਸ਼ਨ ਸੜ ਗਿਆ ਅਤੇ ਫਰਿੱਜ ਬਿਜਲੀ ਫੀਟਿੰਗ ਭਾਂਡੇ ਆਟਾ ਅਤੇ ਹੋਰ ਸਾਮਾਨ ਸੜ ਕੇ ਸੜ ਗਿਆ ।