ਮਾਤਾ ਬਗਲਾ ਮੁਖੀ ਮੰਦਰ ਵਿਚ ਮੂਰਤੀ ਸਥਾਪਨਾ ਹੋਈ।;(ਫਾਸਟ ਨਿਊਜ਼ ਇੰਡੀਆ)
- 151058329 - ASHOK ARJOO
0
ਮੱਖੂ -12 ਫਰਵਰੀ (ਅਸ਼ੋਕ ਆਰਜ਼ੂ )ਅੱਜ ਨਗਰ ਖੇੜਾ ਮੱਖੂ ਵਿਚ ਮਾਤਾ ਬਗਲਾ ਮੁਖੀ ਮੰਦਰ ਵਿਚ ਮੂਰਤੀ ਸਥਾਪਨਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਸ਼ਰਧਾਲੂਆਂ ਨੇ ਵਧ ਚੜ੍ਹਕੇ ਹਿੱਸਾ ਲਿਆ। ਭਗਤ ਜਨਾਂਂ ਵਲੋਂ ਸਾਰੇ ਸ਼ਹਿਰ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਤੇ ਖੂਬ ਭੰਗੜੇ ਪਾਏ ਗਏ। ਸ਼ੋਭਾ ਯਾਤਰਾ ਵਿਚ 108ਸੁਹਾਗਣਾ ਨੇ ਕਲਸ਼ ਭਰੇ ਅਤੇ ਸਾਰੇ ਸ਼ਹਿਰ ਦੀ ਪਰੀਕਰਮਾ ਕੀਤੀ। ਸਥਾਨਕ ਭਜਨ ਮੰਡਲੀਆਂ ਨੇ ਮਾਤਾ ਦਾ ਗੁਣਗਾਨ ਕੀਤਾ ਤੇ ਜੈਕਾਰੇ ਲਾਏ।