ਮੀਨੂੰ ਰਾਣੀ ਨੇ ਸਰਕਾਰੀ ਹਾਈ ਸਕੂਲ ਘੁੜਿਆਣਾ ਦੀ ਮੁੱਖ ਅਧਿਆਪਕਾ ਵਜੋਂ ਅਹੁਦਾ ਸੰਭਾਲਿਆ
- 151050601 - HONEY KUMAR
0
ਮੰਡੀ ਅਰਨੀਵਾਲਾ (ਫਾਸਟ ਨਿਊਜ਼ ਇੰਡੀਆ)-ਸਰਕਾਰੀ ਹਾਈ ਸਕੂਲ ਘੁੜਿਆਣਾ ਦੀ ਮੁੱਖ ਅਧਿਆਪਕਾ ਵਜੋਂ ਸ਼੍ਰੀਮਤੀ ਮੀਨੂੰ ਰਾਣੀ ਨੇ ਅਹੁਦਾ ਸੰਭਾਲਿਆ | ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਦੀ ਅਗਵਾਈ 'ਚ ਸਮੂਹ ਪੰਚਾਇਤ ਤੇ ਪਿੰਡ ਦੇ ਪਤਵੰਤਿਆਂ ਨੇ ਸ਼੍ਰੀਮਤੀ ਮੀਨੂੰ ਰਾਣੀ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਕੂਲ ਮੁਖੀ ਦੀ ਜ਼ੰੁਮੇਵਾਰੀ ਸੰਭਾਲਣ ਦੀ ਵਧਾਈ ਦਿੱਤੀ | ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜਿਊਣਾ ਨੇ ਪਿੰਡ ਵਾਸੀਆਂ ਵਲੋਂ ਸਮੂਹ ਸਕੂਲ ਸਟਾਫ਼ ਨੂੰ ਸਕੂਲ ਦੀ ਬਿਹਤਰੀ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਸਕੂਲ ਸਟਾਫ਼ ਦੇ ਮੈਂਬਰ ਵਰਿੰਦਰ ਕੁਮਾਰ ਡੋਡਾ, ਨਰੋਤਮ ਸਿੰਘ, ਹਰਬੰਸ ਸਿੰਘ, ਸ਼੍ਰੀਮਤੀ ਆਰਤੀ, ਰਾਜਨ ਕੰਬੋਜ, ਸਰਬਜੀਤ ਸਿੰਘ, ਸੁਨੀਲ ਕੁਮਾਰ, ਬੇਅੰਤ ਕੌਰ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਸ਼੍ਰੀਮਤੀ ਵੀਰਪਾਲ ਕੌਰ, ਮਿਸ ਸ਼ਾਇਨਾ ਵਰਮਾ, ਗੁਰਤੇਜ ਸਿੰਘ, ਰਣਜੀਤ ਸਿੰਘ, ਸੰਦੀਪ ਕੁਮਾਰ, ਤਿਰਲੋਕ ਚੰਦ, ਅੰਕੁਸ਼ ਕੁਮਾਰ ਆਦਿ ਹਾਜ਼ਰ ਸਨ |