ਗ਼ਲਤ ਫੇਸਬੁੱਕ ਆਈ.ਡੀ ਬਣਾ ਕੇ ਬਦਨਾਮ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ
- 151050462 - VIJAY KUMAR
0
ਜਲਾਲਾਬਾਦ(ਫਾਸਟ ਨਿਊਜ਼ ਇੰਡੀਆ ਵਿਜੈ ਕੁਮਾਰ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਜਲਾਲਾਬਾਦ ਵਾਸੀ ਇਕ ਵਿਅਕਤੀ ਦੀ ਲੜਕੀ ਦੀ ਗ਼ਲਤ ਫੇਸਬੁੱਕ ਆਈ.ਡੀ ਬਣਾ ਕੇ ਫੋਟੋ ਅੱਪਲੋਡ ਕਰਨ ਅਤੇ ਬਦਨਾਮ ਕਰਨ ਦੇ ਦੋਸ਼ 'ਚ ਕਰਮਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਬੱਘੇਕੇ ਉਤਾੜ ਵਿਰੁੱਧ ਧਾਰਾ 420,66ਸੀ,66ਡੀ, ਜਾਣਕਾਰੀ ਤਕਨਾਲੋਜੀ ਐਕਟ 2000 ਅਧੀਨ ਦਰਜ ਕੀਤਾ ਗਿਆ ਹੈ | ਏ.ਐਸ.ਆਈ ਲੇਖ ਰਾਜ ਨੇ ਦੱਸਿਆ ਕਿ ਪੁਲਿਸ ਨੂੰ ਕਸ਼ਮੀਰ ਸਿੰਘ ਪੁੱਤਰ ਲਛਮਣ ਸਿੰਘ ਨੇ ਸ਼ਿਕਾਇਤ ਭੇਜੀ ਸੀ ਕਿ ਉਸ ਦੀ ਲੜਕੀ ਦੀ ਗ਼ਲਤ ਫੇਸਬੁੱਕ ਆਈ. ਡੀ. ਬਣਾ ਕੇ ਅਤੇ ਫੇਸਬੁੱਕ ਤੇ ਫੋਟੋ ਲਗਾ ਕੇ ਅੱਪਲੋਡ ਕਰ ਉਸ ਨੰੂ ਬਦਨਾਮ ਕੀਤਾ ਗਿਆ ਹੈ | ਇਸ ਮਾਮਲੇ ਦੀ ਜ਼ਿਲ੍ਹਾ ਸੀਨੀਅਰ ਪੁਲਿਸ ਅਧਿਕਾਰੀ ਵਲੋਂ ਜਾਂਚ ਪੜਤਾਲ ਕਰਵਾਏ ਜਾਣ ਤੋਂ ਬਾਅਦ ਹੁਕਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |