ਓਵਰ ਬਿ੍ਜ (ਪੁਲ) 'ਤੇ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਰਾਤ ਸਮੇਂ ਹਾਦਸੇ ਹੋਣ ਦਾ ਬਣਿਆ ਡਰ
- 151050462 - VIJAY KUMAR
0
ਜਲਾਲਾਬਾਦ (ਫਾਸਟ ਨਿਊਜ਼ ਇੰਡੀਆ ਵਿਜੈ ਕੁਮਾਰ)-ਜਲਾਲਾਬਾਦ ਵਿਖੇ ਸ੍ਰੀ ਮੁਕਤਸਰ ਸਾਹਿਬ 'ਤੇ ਹਾਲ ਹੀ ਬਣ ਕੇ ਤਿਆਰ ਹੋ ਚੁੱਕੇ ਓਵਰ ਬਿ੍ਜ (ਪੁਲ) ਦੇ ਉੱਪਰ ਲੱਗੀਆਂ ਲਾਈਟ ਨਾ ਜਗਣ ਕਾਰਨ ਦਿਨ ਢਲਦੇ ਹੀ ਹਨੇਰਾ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਓਵਰ ਬਿ੍ਜ (ਪੁਲ) ਵਰਤਮਾਨ ਸਮੇਂ ਦੌਰਾਨ ਚਾਲੂ ਹੋ ਚੁੱਕਾ ਹੈ ਅਤੇ ਇਸੇ ਪੁਲ ਤੋਂ ਹਰ ਰੋਜ਼ ਚਾਰ ਪਹੀਆਂ ਅਤੇ ਦੋ ਪਹੀਆਂ ਵਾਹਨ ਲੰਘਦੇ ਰਹਿੰਦੇ ਹਨ | ਇਸ ਪੁਲ ਦੇ ਉੱਪਰ ਸਾਈਡਾਂ 'ਤੇ ਲਾਈਟਾਂ ਲਗਾਉਣ ਲਈ ਖੰਭੇ ਲਗਾ ਦਿੱਤੇ ਗਏ ਹਨ ਪਰ ਅਜੇ ਤੱਕ ਪੁਲ 'ਤੇ ਲਾਈਟਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ, ਜਿਸਦੇ ਕਾਰਨ ਇਸ ਪੁਲ 'ਤੇ ਰਾਤ ਨੂੰ ਹਨੇਰਾ ਹੋ ਜਾਂਦਾ ਹੈ ਅਤੇ ਕਿਸੇ ਵੇਲੇ ਵੀ ਇਸ ਪੁਲ 'ਤੇ ਲਾਈਟਾਂ ਦਾ ਪ੍ਰਬੰਧ ਨਾ ਹੋਣ 'ਤੇ ਕੋਈ ਵੱਡਾ ਤੇ ਭਿਆਨਕ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ | ਲੋਕਾਂ ਦੀ ਮੰਗ ਹੈ ਕਿ ਓਵਰ ਬਿ੍ਜ 'ਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਰਾਤ ਸਮੇਂ ਲੰਘਣ ਸਮੇਂ ਵਾਹਨ ਚਾਲਕਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਦੇ ਨਾਲ ਹੀ ਓਵਰ ਬਿ੍ਜ ਦੇ ਚਾਲੂ ਹੋਣ ਨਾਲ ਜਲਾਲਾਬਾਦ ਸ਼ਹਿਰ ਵਿਚ ਸ਼ਹੀਦ ਊਧਮ ਸਿੰਘ ਚੌਕ ਤੱਕ ਆਵਾਜਾਈ ਇਨੀਂ ਵੱਧ ਚੁੱਕੀ ਹੈ ਕਿ ਰਾਹਗੀਰਾਂ ਨੂੰ ਕਈ ਵਾਰ ਲੰਘਣ ਸਮੇਂ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦੀ ਮੰਗ ਹੈ ਕਿ ਟ੍ਰੈਫਿਕ ਸਮੱਸਿਆ ਵਿਚ ਸੁਧਾਰ ਲਿਆਂਦਾ ਜਾਵੇ |