EPaper SignIn

ਝੋਨੇ ਵਾਲੇ ਕਿਸਾਨਾਂ ਨੂੰ ਨਿੱਘ ਦੇਣਗੀਆਂ ਨਰਮਾ ਪੱਟੀ ਦੀਆਂ ਛਟੀਆਂ
  • 151050462 - VIJAY KUMAR 0



ਮੰਡੀ ਲਾਧੂਕਾ (ਫਾਸਟ ਨਿਊਜ਼ ਇੰਡੀਆ ਵਿਜੈ ਕੁਮਾਰ)-ਨਰਮੇ ਦੀਆਂ ਛਟੀਆਂ ਨੇ ਨਰਮਾ ਬੀਜਣ ਵਾਲੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਲਿਆ ਦਿੱਤੀ ਹੈ | ਨਰਮੇ ਦੀ ਰਹਿੰਦ-ਖੰੂਹਦ ਵਜੋਂ ਜਾਣੀਆਂ ਜਾਂਦੀਆਂ ਛਟੀਆਂ ਡੇਢ ਸੌਾ ਰੁਪਏ ਤੋਂ ਲੈ ਕੇ ਦੋ ਸੌਾ ਰੁਪਏ ਕੁਇੰਟਲ ਤੱਕ ਵਿਕ ਰਹੀਆਂ ਹਨ | ਇਸ ਹਿਸਾਬ ਨਾਲ ਨਰਮਾ ਬੀਜਣ ਵਾਲੇ ਕਿਸਾਨਾਂ ਨੂੰ ਨਰਮੇ ਦੀ ਰਹਿੰਦ-ਖੰੂਹਦ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਲੈ ਕੇ ਸੱਤ ਹਜ਼ਾਰ ਰੁਪਏ ਤੱਕ ਦੀ ਆਮਦਨ ਹੋ ਰਹੀ ਹੈ | ਇਨ੍ਹਾਂ ਦੀ ਢੋਆ-ਢੁਆਈ ਦੇ ਕਾਰੋਬਾਰ ਵਿਚ ਲੱਗੇ ਟਰੈਕਟਰ-ਟਰਾਲੀਆਂ ਦੇ ਮਾਲਕ ਅਤੇ ਡਰਾਈਵਰਾਂ ਨੇ ਦੱਸਿਆ ਹੈ ਕਿ ਨਰਮੇ ਦੀਆਂ ਛਟੀਆਂ ਦੀ ਬਹੁਤੀ ਖ਼ਰੀਦ ਬਾਇਓਮਾਸ ਅਤੇ ਆਪਣੇ ਉਤਪਾਦ ਤਿਆਰ ਕਰਨ ਲਈ ਬੁਆਇਲਰ ਵਰਤਣ ਵਾਲੀਆਂ ਕੰਪਨੀਆਂ ਦੇ ਮਾਲਕ ਕਰ ਰਹੇ ਹਨ | ਇਸ ਤੋਂ ਇਲਾਵਾ ਝੋਨੇ ਦੀ ਬਿਜਾਈ ਕਰਨ ਵਾਲੇ ਖੇਤਰ ਦੇ ਕਿਸਾਨ ਵੀ ਇਨ੍ਹਾਂ ਦੀ ਖ਼ਰੀਦ ਕਰ ਰਹੇ ਹਨ | ਇਨ੍ਹਾਂ ਨੇ ਦੱਸਿਆ ਹੈ ਕਿ ਇਕ ਟਰਾਲੀ ਵਿਚ ਪੱਚੀ ਤੋਂ ਤੀਹ ਕੁਇੰਟਲ ਤੱਕ ਛੱਟੀਆਂ ਪੈਂਦੀਆਂ ਹਨ ਤੇ ਇਕ ਏਕੜ ਜ਼ਮੀਨ ਵਿਚੋਂ ਦੋ ਟਰਾਲੀਆਂ ਭਰ ਜਾਂਦੀਆਂ ਹਨ | ਇਨ੍ਹਾਂ ਨੇ ਦੱਸਿਆ ਹੈ ਕਿ ਜਲਾਲਾਬਾਦ, ਗੁਰੂਹਰਸਹਾਏ ਅਤੇ ਫ਼ਿਰੋਜਪੁਰ ਖੇਤਰ ਦੇ ਝੋਨਾ ਬੀਜਣ ਵਾਲੇ ਕਿਸਾਨ ਸਰਦੀਆਂ ਵਿਚ ਬਾਲਣ ਵਜੋਂ ਵਰਤਣ ਲਈ ਨਰਮੇ ਦੀਆਂ ਛਟੀਆਂ ਖ਼ਰੀਦ ਰਹੇ ਹਨ | ਪਿੰਡ ਲਾਧੂਕਾ ਦੇ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਹੈ ਕਿ ਇਨ੍ਹਾਂ ਛਟੀਆਂ ਦੀ ਵਰਤੋਂ ਸਰਦੀਆਂ ਵਿਚ ਚੁੱਲ੍ਹਾ ਬਾਲਣ ਤੇ ਸਰਦੀ ਦੇ ਬਚਾਅ ਲਈ ਧੂਣੀ ਧੁਖਾਉਣ ਲਈ ਕੀਤੀ ਜਾਵੇਗੀ |

Subscriber

173822

No. of Visitors

FastMail

नई दिल्‍ली - KL Rahul ने बताया थाला ने लखनऊ के गेंदबाजों की धज्जियां उड़ाईं     नई दिल्ली - Tesla के सीईओ Elon Musk का भारत दौरा टला, सामने आई वजह; पीएम मोदी से मुलाकात का था प्लान     नई दिल्‍ली - KL Rahul और Ruturaj Gaikwad को बीसीसीआई ने दी कड़ी सजा, मैच में दोनों कप्‍तानों से हुई गलती     नई दिल्ली - थिएटर से उतरते ही ओटीटी प्लेटफॉर्म पर एंट्री मारेगी सिविल वॉर     बगदाद - ईरान के बाद अब इराक पर मिसाइल अटैक, दो सैन्य अड्डे तबाह     नई दिल्ली - CSK के खिलाफ जमकर चला केएल राहुल का बल्ला, तो पत्नी Athiya Shetty ने सरेआम लुटा दिया प्यार