ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ ਮੀਟਿੰਗ ਹੋਈ
- 151050462 - VIJAY KUMAR
0
ਜਲਾਲਾਬਾਦ (ਫਾਸਟ ਨਿਊਜ਼ ਇੰਡੀਆ ਵਿਜੈ ਕੁਮਾਰ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ ਮੀਟਿੰਗ ਠਾਕੁਰ ਸਿੰਘ, ਸਾਗਰ ਸ਼ਰਮਾ, ਅਜਮੇਰ ਸਿੰਘ ਫ਼ਿਰੋਜਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜੁਆਇੰਟ ਫ਼ਰੰਟ ਦੇ ਬਾਹਰ ਕੰਮ ਕਰਨ ਵਾਲੇ ਪੈਨਸ਼ਨਰਜ਼ ਸੰਗਠਨਾਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਸਨ ਅਤੇ ਉਹ ਵੀ ਮੀਟਿੰਗ ਵਿਚ ਸ਼ਾਮਿਲ ਹੋਏ | ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਜੁਆਇੰਟ ਫ਼ਰੰਟ ਨੂੰ ਵਿਸ਼ਾਲ ਅਤੇ ਮਜ਼ਬੂਤ ਕਰਨ ਲਈ ਬਾਕੀ ਰਹਿੰਦੇ ਸੰਗਠਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ | ਜਿਸ ਸਬੰਧੀ 24 ਦਸੰਬਰ ਨੂੰ ਮੀਟਿੰਗ ਰੱਖੀ ਗਈ ਹੈ ਜੋ ਕਿ ਪੈਨਸ਼ਨਰਜ਼ ਭਵਨ ਲੁਧਿਆਣਾ ਵਿਚ 11 ਵਜੇ ਹੋਵੇਗੀ | ਇਸ ਬੈਠਕ ਵਿਚ ਵੱਖ-ਵੱਖ ਸੰਗਠਨਾਂ ਦੇ ਨੇਤਾ, ਗੁਰਬੀਰ ਢਿੱਲੋਂ, ਲਾਲ ਸਿੰਘ ਢਿੱਲੋਂ, ਹਰਜੀਤ ਸਿੰਘ ਫ਼ਤਿਹਗੜ੍ਹ, ਦਲਜੀਤ ਸਿੰਘ ਭੁੱਲਰ, ਗੁਰਮੇਲ ਸਿੰਘ, ਸੁਸ਼ੀਲ ਕੁਮਾਰ, ਇੰਦਰਜੀਤ ਸ਼ਰਮਾ,ਦਰਸ਼ਨ ਸਿੰਘ ਉਟਾਲ, ਕਰਮਜੀਤ ਸਿੰਘ ਆਦਿ ਸ਼ਾਮਿਲ ਹੋਏ ਜਿਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 6ਵੇਂ ਪੇ ਕਮਿਸ਼ਨ ਦੀ ਰਿਪੋਰਟ 16 ਦਸੰਬਰ ਤੱਕ ਹਰ ਹਾਲ ਜਾਰੀ ਕੀਤੀ ਜਾਵੇ ਅਤੇ ਪੈਨਸ਼ਨਰਜ਼ ਦੀਆਂ ਬਾਕੀ ਲਟਕਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਨਹੀਂ ਤਾਂ ਪੈਨਸ਼ਨਰਜ਼ ਜੁਆਇੰਟ ਫ਼ਰੰਟ 24 ਦਸੰਬਰ ਨੂੰ ਬੈਠਕ ਵਿਚ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਵੇਗਾ | ਇਸ ਮੌਕੇ ਜਸਵੰਤ ਸਿੰਘ, ਦੇਵ ਰਾਜ ਨਰੂਲਾ, ਰਾਮ ਸਿੰਘ ਕਾਲੜਾ, ਪ੍ਰੇਮ ਸਿੰਘ, ਰਜਿੰਦਰ ਸਿੰਘ, ਦੇਸ ਰਾਜ ਗਾਂਧੀ, ਮੇਲਾ ਸਿੰਘ ਜੋਧਾ, ਦੇਵ ਰਾਜ ਸ਼ਰਮਾ, ਅਜੀਤ ਸਿੰਘ ਮੌਜੂਦ ਸਨ |